Thursday, April 16, 2026

ਕੌਮੀ ਪ੍ਰਤਿਭਾ ਖ਼ੋਜ ਪ੍ਰੀਖਿਆ ਦੇ ਸਟੇਜ-2 ਦੇ ਪੈਟਰਨ ਵਿੱਚ ਹੋਈ ਸੋਧ

ਮਲੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਐਨ.ਸੀ.ਈ.ਆਰ.ਟੀ ਵਲੋਂ ਕਰਵਾਈ ਜਾਂਦੀ ਕੌਮੀ ਪੱਧਰੀ ਪ੍ਰਤਿੱਭਾ ਖ਼ੋਜ ਪ੍ਰੀਖਿਆ ਲਈ ਸਟੇਜ਼-1 ਵਿਚੋਂ ਸ਼ਾਰਟ ਲਿਸਟ ਹੋਏ ਵਿਦਿਆਰਥੀ ਹੀ ਸਟੇਜ਼-2 ਲਈ ਯੋਗ ਹਨ।ਸਟੇਜ-1 ਵਾਂਗ ਸਟੇਜ-2 ਵਿੱਚ ਵੀ ਕੁੱਲ 200 ਪ੍ਰਸ਼ਨ ਹੋਣਗੇ।ਮੈਟਲ ਅਬਿਲਟੀ ਵਿਚੋ 100 ਪ੍ਸ਼ਨ ਅਤੇ ਸਕਾਲੈਸਟਿਕ ਐਪਟੀਚਿਊਡ ਵਿਚੋ 100 ਪ੍ਸ਼ਨ ਹੋਣਗੇ।ਹੁਣ ਕੋਈ ਵੀ ਲੈਂਗੁਏਜ਼ ਟੈਸਟ ਤੇ ਨੈਗੇਟਿਵ ਨੰਬਰ ਨਹੀ ਹੋਵੇਗਾ ਜਦਕਿ ਟੈਸਟ ਲਈ ਹੁਣ 240 ਮਿੰਟ ਦਾ ਸਮਾਂ ਮਿਲੇਗਾ।ਇਹ ਟੈਸਟ 13 ਮਈ 2018 ਨੂੰ ਲਿਆ ਜਾਵੇਗਾ।
ਇਸ ਟੈਸਟ ਵਿੱਚ ਮਲਟੀਪਲ ਚੁਆਇਸ ਵਾਲੇ 1-1 ਨੰਬਰ ਦੇ 200 ਪ੍ਰਸ਼ਨ ਹੋਣਗੇ।ਸਟੇਜ-2 ਪਾਸ ਕਰਨ ਲਈ ਜਨਰਲ ਵਰਗ ਦੇ ਵਿਦਿਆਰਥੀਆਂ ਲਈ 40 ਫ਼ੀਸਦੀ ਅੰਕ, ਜਦੋਂ ਕਿ ਰਾਖਵੀਆਂ ਸ਼੍ਰੇਣੀਆਂ ਲਈ 32 ਫ਼ੀਸਦੀ ਅੰਕ ਰੱਖੇ ਹਨ।ਜਿਹੜੇ ਵਿਦਿਆਰਥੀ ਦੋਵੇਂ ਸਟੇਜਾਂ ਪਾਸ ਕਰ ਲੈਂਦੇ ਹਨ, ਉਹ ਐਨ.ਟੀ.ਐਸ ਸਕਾਲਰ ਕਹਾਉਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹਰ ਥਾਂ ਦਾਖਲਾ ਵੀ ਪਹਿਲ ਦੇ ਆਧਾਰ ਤੇ ਮਿਲਦਾ ਹੈ ਅਤੇ ਨੌਕਰੀਆਂ ਲਈ ਵੀ ਤਰਜ਼ੀਹ ਦਿੱਤੀ ਜਾਂਦੀ ਹੈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply