Tuesday, August 11, 2026

ਦਰੱਖ਼ਤਾਂ `ਤੇ ਵੀ ਪੈ ਰਹੀ ਹੈ ਪ੍ਰਦੂਸ਼ਣ ਦੀ ਮਾਰ – ਵਿਜੈ ਗਰਗ

ਮਲੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਪ੍ਰਦੂਸ਼ਣ ਦਾ ਪੱਧਰ ਇਥੋਂ ਤੱਕ ਵਧ ਗਿਆ ਹੈ ਕਿ ਬੂਟਿਆਂ ਤੇ ਰੁੱਖਾਂ `ਤੇ ਵੀ ਇਸ ਦਾ ਅਸਰ ਸਪੱਸ਼ਟ ਵਿਖਾਈ ਦੇ ਰਿਹਾ ਹੈ ਅਤੇ ਇਨ੍ਹਾ ਦਾ ਦਮ ਘੁੱਟ ਰਿਹਾ ਹੈ।ਇਸ ਮਾਹੌਲ `ਚ ਇਹ ਬੂਟੇ ਤੇ ਰੁੱਖ ਸੁੱਕਣ ਲੱਗ ਗਏ ਹਨ, ਖਾਸ ਕਰਕੇ ਸੜਕਾਂ ਕਿਨਾਰੇ ਲੱਗੇ ਦਰੱਖ਼ਤ ਅਜਿਹੇ ਦਿਸ ਰਹੇ ਹਨ।ਇਨ੍ਹਾਂ ਦੇ ਤਣਿਆਂ `ਤੇ ਪੱਤੇ ਮੁਰਝਾ ਚੁੱਕੇ ਹਨ।ਅਜਿਹੇ ਹਾਲਾਤ `ਚ ਪਿਛਲੇ ਸਾਲਾਂ ਤੋ ਲਗਾਤਾਰ ਬਰਕਰਾਰ ਦਰੱਖਤਾਂ ਦੀ ਹਰਿਆਲੀ ਵੀ ਘੱਟਦੀ ਜਾ ਰਹੀ ਹੈ।ਦਰੱਖਤਾਂ ਦੇ ਟਾਹਣਿਆਂ ਅਤੇ ਪੱਤਿਆਂ `ਤੇ ਮਿੱਟੀ ਘੱਟੇ ਦੀ ਮੋਟੀ ਪਰਤ ਜੰਮ ਗਈ ਹੈ।ਜੇਕਰ ਇਸੇ ਤਰ੍ਹਾਂ ਹੀ ਪ੍ਰਦੂਸ਼ਣ ਰਿਹਾ ਤਾਂ ਦਰੱਖਤਾਂ ਦੀ ਹਰਿਆਲੀ ਨੂੰ ਇੱਕ ਬਹੁਤ ਵੱਡਾ ਖ਼ਤਰਾ ਹੋ ਸਕਦਾ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply