ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪਸ਼ੂ ਪਾਲਕਾਂ ਨੂੰ ਪਸ਼ੂ ਦੀ ਸਾਂਭ ਸੰਭਾਲ, ਖੁਰਾਕ, ਆਧੁਨਿਕ ਸ਼ੈਡਾਂ ਸਬੰਧੀ, ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਅਤੇ ਆਪਣੇ ਫਾਰਮਾਂ ਤੇ ਵਧੀਆ ਨਸਲ ਦੇ ਜਾਵਨਵਰ ਪੈਦਾ ਕਰਨ ਲਈ ਬਨਾਉਟੀ ਗਰਭਦਾਨ ਦੀ ਪ੍ਰੈਕਟੀਕਲ ਟ੍ਰੇਨਿੰਗ ਅਤੇ ਪੈਦਾ ਕੀਤੇ ਦੁੱਧ ਦੀ ਵੈਲਿ
ਯੂ ਐਡੀਸ਼ਨ ਕਰਨ ਲਈ 6 ਹਫਤਿਆਂ ਦਾ ਉਦਮ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ।
ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਕਸ਼ਮੀਰ ਸਿੰਘ ਗੁਰਾਇਆ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਇਸ ਕੋਰਸ ਨੂੰ ਕਰਨ ਨਾਲ ਡੇਅਰੀ ਫਾਰਮ ਦੀ ਇਨਕਮ ਵਿੱਚ ਵਾਧਾ ਹੋ ਸਕਦਾ ਹੈ।ਉਨਾਂ ਦੱਸਿਆ ਕਿ ਇਸ ਕੋਰਸ ਵਿੱਚ ਘੱਟੋ ਘੱਟ ਦਸਵੀ ਪਾਸ ਜਿੰਨਾਂ ਦੀ ਉਮਰ 18 ਤੋਂ 45 ਸਾਲ ਦੀ ਹੋਵੇ ਅਤੇ ਘੱਟੋ ਘੱਟ ਦੁਧਾਰੂ ਪਸ਼ੂ ਰੱਖਦਾ ਹੋਵੇ ਤੇ ਬੇਰੁਜਗਾਰ ਹੋਵੇ ਇਸ ਕੋਰਸ ਵਿੱਚ ਭਾਗ ਲੈ ਸਕਦਾ ਹੈ।ਇਸ ਕੋਰਸ ਲਈ ਇੰਟਰਵਿਊ 22 ਦਸੰਬਰ 2017 ਨੂੰ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਅੰਮ੍ਰਿਤਸਰ ਵਿਖੇ ਹੋਵੇਗੀ।ਉਨਾਂ ਅੱਗੇ ਦੱਸਿਆ ਕਿ ਜਿਲਾ ਅੰਮ੍ਰਿਤਸਰ ਅਤੇ ਨਜਦੀਕੀ ਜਿਲਿਆਂ ਦੇ ਉਮੀਦਵਾਰ ਇਸ ਕੋਰਸ ਲਈ ਫਾਰਮ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਤੋਂ ਪ੍ਰਾਪਤ ਕਰ ਸਕਦੇ ਹਨ ਅਤੇ ਤਸਦੀਕ ਕਰਵਾ ਕੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media