Friday, March 13, 2026

ਦਿੱਲੀ ਕਮੇਟੀ ਵਲੋਂ ਨਿਰੰਕਾਰੀ ਮੁਖੀ ’ਤੇ ਗੋਲੀ ਚਲਾਉਣ ਵਾਲੇ ਭਾਈ ਅਵਤਾਰ ਸਿੰਘ ਦੀ ਮਾਲੀ ਮਦਦ

ਨਵੀਂ ਦਿੱਲੀ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਅਵਤਾਰ ਸਿੰਘ ਰੰਧਾਵਾ ਨੂੰ ਮਾਲੀ ਅਤੇ ਸਿਹਤ PPN1212201713ਸਹਾਇਤਾ ਉਪਲਬਧ ਕਰਵਾਈ ਗਈ ਹੈ। ਦਰਅਸਲ ਸਿੱਖਾਂ ਅਤੇ ਨਿਰੰਕਾਰੀਆ ‘ਚ 1980 ਦੇ ਦਹਾਕੇ ਦੌਰਾਨ ਪੈਦਾ ਹੋਏ ਟਕਰਾਓ ਉਪਰੰਤ ਭਾਈ ਅਵਤਾਰ ਸਿੰਘ ਨੇ ਨਿਰੰਕਾਰੀ ਮੁਖੀ ’ਤੇ ਦੁਰਗ (ਛੱਤੀਸ਼ਗੜ੍ਹ) ਵਿਖੇ ਪਹਿਲੀ ਵਾਰ ਗੋਲੀ ਚਲਾਈ ਸੀ।ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਤਸ਼ੱਦਦ ਉਪਰੰਤ ਭਾਈ ਅਵਤਾਰ ਸਿੰਘ ਦੀ ਕੁਲ੍ਹੇ ਦੀ ਹੱਡੀ ਟੁੱਟ ਗਈ ਸੀ।ਇਸ ਸਾਰੀ ਕਵਾਇਦ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਮਾਲੀ ਤੌਰ ’ਤੇ ਵੀ ਕਾਫ਼ੀ ਨੁਕਸਾਨ ਭਾਈ ਅਵਤਾਰ ਸਿੰਘ ਦੇ ਇਲਾਜ਼ ਅਤੇ ਕਾਨੂੰਨੀ ਲੜਾਈ ਦੌਰਾਨ ਉਠਾਉਣਾ ਪਿਆ ਸੀ।
ਇਸ ਸਬੰਧੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਬੀਤੇ ਦਿਨੀਂ ਦਿੱਲੀ ਆ ਕੇ ਭਾਈ ਅਵਤਾਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਈ ਸੀ। ਜਿਸ ਤੋਂ ਬਾਅਦ ਜੀ.ਕੇ ਨੇ ਭਾਈ ਅਵਤਾਰ ਸਿੰਘ ਦੇ ਚੂਲ੍ਹੇ ਦੇ ਆਪਰੇਸ਼ਨ ਲਈ ਮਾਇਆ ਦੀ ਵਿਵਸਥਾ ਕਰਵਾਈ ਸੀ।ਹਸਪਤਾਲ ਤੋਂ ਛੁੱਟੀ ਲੈ ਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਯਾਤਰੀ ਨਿਵਾਸ ਵਿਖੇ ਅਰਾਮ ਕਰ ਰਹੇ ਭਾਈ ਅਵਤਾਰ ਸਿੰਘ ਦਾ ਹਾਲਚਾਲ ਪੁੱਛਣ ਦੌਰਾਨ ਜੀ.ਕੇ ਨੇ ਮਾਇਕ ਸਹਾਇਤਾ ਦੇ ਤੌਰ ’ਤੇ 2 ਲੱਖ ਰੁਪਏ ਦਾ ਚੈਕ ਦਿੱਤਾ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਪ੍ਰਸਿੱਧ ਪ੍ਰਚਾਰਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਆਦਿਕ ਦੀ ਮੌਜੂਦਗੀ ’ਚ ਭਾਈ ਅਵਤਾਰ ਸਿੰਘ ਨੇ ਦਿੱਲੀ ਕਮੇਟੀ ਦਾ ਧੰਨਵਾਦ ਕੀਤਾ।
ਜੀ.ਕੇ ਨੇ ਕਿਹਾ ਕਿ ਕੌਮ ਲਈ ਆਪਣੀ ਜਵਾਨੀ ਅਤੇ ਪਰਿਵਾਰਿਕ ਰਿਸ਼ਤਿਆਂ ਨੂੰ ਦਾਅ ’ਤੇ ਲਗਾਉਣ ਵਾਲੇ ਕੌਮੀ ਹੀਰਿਆਂ ਦੀ ਮਦਦ ਕਰਨਾ ਗੁਰਦੁਆਰਾ ਕਮੇਟੀਆਂ ਦਾ ਮੁੱਢਲਾ ਫ਼ਰਜ਼ ਹੈ।ਉਨਾਂ ਕਿਹਾ ਕਿ ਸਿੱਖ ਕਿਸੇ ਦਾ ਪਹਿਲੇ ਬੁਰਾ ਨਹੀਂ ਕਰਦਾ ਪਰ ਜੇਕਰ ਕੋਈ ਸਿੱਖੀ ਸਿਧਾਂਤਾ ਨੂੰ ਆਪਣੇ ਪੈਰਾ ਤੱਲੇ ਰੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਿੱਖ ਦਾ ਉਸ ਨੂੰ ਜਵਾਬ ਦੇਣਾ ਕਿਤੇ ਵੀ ਗਲਤ ਨਹੀਂ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply