ਪਠਾਨਕੋਟ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਹੋਰ ਸੰਬੰਧਤ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ
ਲੈਣ ਲਈ ਜ਼ਿਲਾ ਉਤਪਾਦਨ ਕਮੇਟੀ ਦੀ ਮਾਸਿਕ ਮੀਟਿੰਗ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿੱਚ ਸ੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਹੋਈ।ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ, ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਰੰਧਾਵਾ ਮੱਛੀ ਪਾਲਣ ਅਫਸਰ ਵੱਖ ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਖੇਤਾਂ ਵਿੱਚ ਨਾੜ ਨਾ ਸਾੜਣ ਲਈ ਜ਼ਿਲੇ ਦੇ ਕਰੀਬ 372 ਪਿੰਡਾਂ ਵਿੱਚ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਨਾਂ ਦੀ ਮਿਹਨਤ ਰੰਗ ਲਿਆਈ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਪੱਧਰੀ ਜਾਗਰੂਕਤਾ ਪ੍ਰੋਗਰਾਮ ਅਧੀਨ ਜ਼ਿਲਾ ਪਠਾਨਕੋਟ ਦੀਆਂ ਜਿਨਾਂ 70 ਪੰਚਾਇਤਾਂ ਨੇ ਨਾੜ ਨਾ ਸਾੜਣ ਨੂੰ ਲੈ ਕੇ ਮਤੇ ਪਾਸ ਕਰ ਕੇ ਇਸ ਮੁਹਿੰਮ ਵਿੱਚ ਸਾਥ ਦਿੱਤਾ ਹੈ ਉਨਾਂ ਪੰਚਾਇਤਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਸਨਮਾਨਤ ਕੀਤਾ ਜਾਵੇਗਾ, ਤਾਂ ਜੋ ਭਵਿੱਖ ਵਿੱਚ ਹੋਰ ਪੰਚਾਇਤਾਂ ਅਤੇ ਕਿਸਾਨ ਇਸ ਮੁਹਿੰਮ ਵਿੱਚ ਆਪਣਾ ਪੂਰਨ ਸਹਿਯੋਗ ਦੇਣ।ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਲ ਦੋਰਾਨ ਜ਼ਿਲਾ ਪਠਾਨਕੋਟ ਵਿੱਚ 2 ਜਿਲਾ ਪੱਧਰੀ ਕੈਂਪ ਲਗਾ ਕੇ ਕਰੀਬ 1996 ਕਿਸਾਨਾਂ ਨੂੰ ਖੇਤੀ ਦੋਰਾਨ ਪੈਦਾਵਾਰ ਵਧਾਉਂਣ ਲਈ ਸਿਖਲਾਈ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਬਲਾਕ ਪੱਧਰੀ 8 ਕੈਂਪ ਲਗਾ ਕੇ 949 ਕਿਸਾਨਾਂ ਨੂੰ ਸਿਖਲਾਈ ਦਿੱਤੀ ਹੈ। ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਰੀਬ 421 ਪਿੰਡਾਂ ਵਿੱਚ ਮਿੱਟੀ ਦੇ ਸੈਂਪਲ ਲੈਣ ਲਈ
ਮੁਹਿੰਮ ਚਲਾਈ ਅਤੇ ਵਧੀਆ ਪੈਦਾਵਾਰ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ।
ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਸਾਲ 2017-18 ਦੋਰਾਨ ਨਵੇਂ ਬਾਗ ਲਗਾਉਂਣ ਲਈ ਕਰੀਬ 125 ਹੈਕਟੇਅਰ ਟੀਚਾ ਨਿਰਧਾਰਤ ਕੀਤਾ ਸੀ ਜਿਸ ਵਿੱਚੋਂ ਕਰੀਬ 119 ਹੈਕਟੇਅਰ ਭੂਮੀ ਤੇ ਨਵੇਂ ਬਾਗ ਲਗਾਏ ਗਏ ਹਨ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਟਿਊਬਵੈਲ ਪਲਾਂਟੇਸ਼ਨ (ਟਿਊਬਵੈਲ ਵਾਲੇ ਖੇਤਰ ਅੰਦਰ ਫਲਦਾਰ ਬੂਟੇ ਲਗਾਉਣ) ਦੇ ਲਈ ਜਿਆਦਾ ਤੋਂ ਜਿਆਦਾ ਜਾਗਰੂਕ ਕੀਤਾ ਜਾਵੇ।ਉਨਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ ਨੂੰ ਮੁੰਹਖੂਰ, ਬਰੂਸੀਲੋਸਿਸ ਅਤੇ ਈ.ਟੀ.ਵੀ ਅਜਿਹੀਆਂ ਬਿਮਾਰੀਆਂ ਤੋਂ ਬਚਾਉਣ ਲਈ ਵੈਕਸੀਨ ਲਗਾਉਣ ਦਾ ਟੀਚਾ ਸੱਤ ਪ੍ਰਤਿਸ਼ਤ ਪੂਰਾ ਕਰ ਲਿਆ ਗਿਆ ਹੈ।ਇਸ ਤੋਂ ਇਲਾਵਾ 19 ਵੈਟਰਨਰੀ ਅਫਸਰ ਪਿੰਡ ਪੱਧਰ ਤੇ ਵੱਖ ਵੱਖ ਪਸ਼ੂ ਭਲਾਈ ਕੈਂਪ ਲਗਾ ਕੇ ਹਲਕਾਅ ਰੋਗ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।
ਉਨਾਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਵਿਭਾਗੀ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 5 ਕੈਂਪ ਲਗਾਏ ਗਏ ਜਿਸ ਵਿੱਚ ਡੇਅਰੀ ਯੂਨਿਟਾਂ ਨੂੰ ਕਰਜਾ ਉਪਲੱਬਧ ਕਰਵਾਉਂਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media