Monday, September 21, 2026

ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰੀਖਿਆਵਾਂ ਮੁਲਤਵੀ

ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਿਊਯੀਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ 2017 ਦੇ ਮੱਦੇ ਨਜ਼ਰ ਪਹਿਲਾਂ ਨੈਟ ਤੇ ਅਪਲੋਡ ਕੀਤੀਆਂ ਡੇਟ-ਸ਼ੀਟਾਂ ਵਿਚੋ ਮਿਤੀ 13 ਦਸੰਬਰ ਤੇ 14 ਦਸੰਬਰ 2017 (ਰਿਹਰਸਲ ਵਾਲੇ ਦਿਨ) ਨੂੰ ਹੋਣ ਵਾਲੀਆਂ ਸਾਰੀਆਂ ਸਲਾਨਾਂ ਅਤੇ ਸਿਮੈਸਟਰ (ਥਿਊਰੀ ਅਤੇ ਪ੍ਰਕੈਟੀਕਲ) ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ।ਇਨਾਂ ਪ੍ਰੀਖਿਆਵਾਂ ਵਿਚ ਅੰਡਰ ਗ੍ਰੈਜੂਏਟ ਕਰੈਡਿਟ ਬੇਸਡ ਕੰਟੀਨਿਊਅਸ ਈਵੈਲੂਏਸ਼ਨ ਗ੍ਰੇਡਿੰਗ ਸਿਸਟਮ ਜੋ ਕਿ ਯੂਨੀਵਰਸਿਟੀ ਕੈਪਸ ਅਤੇ ਰੀਜਨਲ ਕੈਪਸਜ਼ ਤੇ ਯੂਨੀਵਰਸਿਟੀ ਕਾਲਜਾਂ ਵਿਚ ਚੱਲ ਰਹੇ ਕੋਰਸ ਸ਼ਾਮਲ ਹਨ।      ਡਾ. ਮਨੋਜ਼ ਕੁਮਾਰ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਅਨੁਸਾਰ ਪ੍ਰੀਖਿਆਵਾਂ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ।ਸਮੂਹ ਸਬੰਧਤ ਪ੍ਰੀਖਿਆਰਥੀ ਨਵੀਆਂ ਮਿਤੀਆਂ ਦੀ ਜਾਣਕਾਰੀ ਲੈਣ ਲਈ ਸਬੰਧਤ ਵਿਭਾਗ, ਸਬੰਧਤ ਕਾਲਜ ਦੇ ਪ੍ਰਿਸੀਪਲਾਂ ਅਤੇ ਕੇਂਦਰ ਨਿਗਰਾਨਾਂ ਤੋ ਲੈ ਸਕਦੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply