ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਫੋਟੋਗ੍ਰਾਫੀ ਤੇ ਇੱਕ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਅਯੋਜਿਨ ਕੀਤਾ ਗਿਆ।ਇਹ ਵਰਕਸ਼ਾਪ ਮਾਨ ਵਰਿੰਦਰ ਸਿੰਘ ਰੀਜ਼ਨਲ ਟਰੇਨਰ ਨਿਕੋਨ ਇੰਡੀਆ ਨੇ ਆਪਣੀ ਟੀਮ ਮੈਂਬਰ ਸ੍ਰੀ ਸੁਨੀਲ ਠਾਕੁਰ ਟੀਮ ਲੀਡਰ, ਰਵਿੰਦਰ ਸਿੰਘ (ਨਿਕੋਨ ਡਿਸਟ੍ਰੀਬੀਊਟਰ ਅਤੇ ਪਾਟਨਰ) ਅਤੇ ਅਨਿਲ ਕੁਮਾਰ (ਸੇਲਜ਼ ਟਰੇਨਰ) ਨੇ ਫੋਟੋਗ੍ਰਾਫੀ ਦੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ।ਉਹਨਾਂ ਨੇ ਕੈਮਰਾ ਖੋਲਣ ਅਤੇ ਬੰਦ ਕਰਨ ਦੀ ਤਕਨੀਕ ਨੂੰ ਬੜੇ ਸਰਲ ਅਤੇ ਵਿਸਥਾਰ ਢੰਗ ਨਾਲ ਸਮਝਾਇਆ।ਫੋਟੋਗ੍ਰਾਫੀ ਦਾ ਇਹ ਤਕਨੀਕੀ ਗਿਆਨ ਉਹਨਾਂ ਵਿਦਿਆਰਥੀਆਂ ਲਈ ਬੜਾ ਲਾਭਦਾਇਕ ਰਿਹਾ ਜੋ ਇਸ ਵਿਸ਼ੇ ਵਿਚ ਰੁਚੀ ਰੱਖਦੇ ਹਨ।ਇਸ ਮੌਕੇ ਮਲਟੀਮੀਡੀਆ ਵਿਸ਼ੇ ਦੇ ਵਿਦਿਆਰਥੀ ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਸਨਵਪ੍ਰੀਤ ਸਿੰਘ, ਅਧਿਆਪਕ ਅਤੇ ਮਲਟੀਮੀਡੀਆ ਵਿਸ਼ੇ ਦੇ ਵਿਦਿਆਰਥੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media