ਬਠਿੰਡਾ, 14 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਇਥੋਂ ਦੇ ਨੇੜਲੇ ਪਿੰਡ ਦੀ ਸੰਸਥਾ ਸੰਤ ਬਾਬਾ ਭੁੱਖੜ ਦਾਸ ਟੂਰਨਾਮੈਂਟ ਕਮੇਟੀ ਚੱਠੇਵਾਲਾ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਕਬੱਡੀ ਟੂਰਨਾਮੈਂਟ 15 ਅਤੇ 16 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।ਟੂਰਨਾਮੈਂਟ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ ਜਿਥੇ ਕਬੱਡੀ 40 ਕਿਲੋ ਅਤੇ 62 ਕਿਲੋ ਭਾਰ ਵਰਗ ਦੀਆਂ ਟੀਮਾਂ ਦੇ ਮੈਚ ਹੋਣਗੇ, ਉਥੇ ਦੂਸਰੇ ਦਿਨ ਕਬੱਡੀ ਇਕ ਪਿੰਡ ਓਪਨ ਦੇ ਮੈਚ ਖੇਡੇ ਜਾਣਗੇ।ਤਿੰਨੋਂ ਭਾਰ ਵਰਗਾਂ ਦੇ ਸਰਵੋਤਮ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਟੂਰਨਾਮੈਂਟ ਕਮੇਟੀ ਮੈਂਬਰਾਂ ਦੀ ਤਰਫ਼ੋਂ ਟੂਰਨਾਮੈਂਟ ਦਾ ਬਹੁ-ਰੰਗਾਂ ਪੋਸਟਰ ਸਾਂਝੇ ਤੌਰ ’ਤੇ ਜਾਰੀ ਕਰਨ ਵਾਲਿਆਂ ‘ਚ ਬਲਜਿੰਦਰ ਸਿੰਘ, ਡਾ. ਗੁਰਦੀਪ ਸਿੰਘ, ਰਵਿੰਦਰ ਸਿੰਘ ਮੱਟੂ, ਜਸਕਰਨ ਸਿੰਘ, ਗੁਰਜੰਟ ਸਿੰਘ, ਜਸਵਿੰਦਰ ਸਿੰਘ, ਬੱਬੂ ਗਿੱਲ, ਪ੍ਰਿਤਪਾਲ ਸਿੰਘ, ਹਰਬੰਸ ਸਿੰਘ ਨੰਬਰਦਾਰ, ਬਲਵੀਰ ਸਿੰਘ, ਜੱਸੀ, ਸਰਬਜੀਤ ਸਿੰਘ ਅਤੇ ਵੀਰੀ ਧਿੰਗੜ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media