Tuesday, July 28, 2026

ਪੈਨਸ਼ਨਰਾਂ ਨੇ ਮਾਰਚ ਕੱਢਣ ਉਪਰੰਤ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

PPN1412201705ਬਠਿੰਡਾ, 14 ਦਸੰਬਰ  (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਸਥਾਨਕ ਪੈਨਸ਼ਨਰ ਭਵਨ ਵਿਖੇ ਇਕੱਠੇ ਹੋਏ ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ, ਪੁਲਿਸ ਵੈਲਫ਼ੇਅਰ ਐਸੋਸੀਏਸ਼ਨ, ਪੀ.ਐਸ.ਪੀ.ਸੀ.ਐਲ ਪੈਨਸ਼ਨਰਜ਼, ਪੀ.ਆਰ.ਟੀ.ਸੀ ਪੈਨਸ਼ਨਰਜ਼ ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਨਾਲ ਸਬੰਧਿਤ ਵੱਡੀ ਗਿਣਤੀ ਪੈਨਸ਼ਨਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੁਆਲੇ ਰੋਸ ਮਾਰਚ ਕੱਢਣ ਉਪਰੰਤ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ।
ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਚੋਣ ਮੈਨੀਫੈਸਟੋ ’ਚ ਦਰਜ ਕਰਨ ਦੇ ਬਾਵਜੂਦ ਅਜੇ ਤੱਕ ਪੂਰਾ ਨਹੀਂ ਕੀਤਾ। ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣਾ ਤਾਂ ਦੂਰ ਬਲਕਿ ਮੀਟਿੰਗਾਂ ਕਰਨ ਤੋਂ ਵੀ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਸਮੇਤ ਜਨਵਰੀ ਦੀ ਕਿਸ਼ਤ, ਮੈਡੀਕਲ ਭੱਤਾ ਵਧਾਕੇ ਦੇਣਾ, ਮੈਡੀਕਲ ਬਿੱਲਾਂ ਦੇ ਬਕਾਏ ਜਾਰੀ ਕਰਨ, ਪੀ.ਐਸ.ਈ.ਬੀ ਪੈਨਸ਼ਨਰਜ਼ ਨੂੰ ਬਿਜਲੀ ਯੂਨਿਟਾਂ ’ਚ ਰਿਆਇਤਾਂ ਜਾਰੀ ਰੱਖਣ, ਛੇਵਾਂ ਪੇਅ ਕਮਿਸ਼ਨ ਸਮਾਂ-ਬੱਧ ਕਰਨ, ਟੀ.ਸੀ ਕਨਸ਼ੈਸ਼ਨ ਦੇ ਏਰੀਅਰ ਦੇਣ, 2006 ਤੋਂ ਪਹਿਲਾਂ ਤੇ ਬਾਅਦ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਇਕਸਾਰ ਕਰਨ, ਬੈਂਕਾਂ ’ਚ ਪੇਸ਼ ਆਉਂਦਿਆਂ ਮੁਸ਼ਕਿਲਾਂ ਦੂਰ ਕਰਨ, ਜ਼ਿਲ੍ਹਾ-ਬਲਾਕ ਪੱਧਰੀ ਪੈਨਸ਼ਨਰ ਵੈਲਫੇਅਰ ਕਮੇਟੀਆਂ ਬਨਾਉਣ, ਪੁਲਿਸ ਵੈਲਫੇਅਰ ਬੋਰਡ ਸਥਾਪਿਤ ਕਰਨ, ਪੀ.ਆਰ.ਟੀ.ਸੀ ਕਰਮਚਾਰੀਆਂ ਦੇ ਪੈਨਸ਼ਨ ਬਕਾਏ ਤੇ ਪੈਨਸ਼ਨਾਂ ਸਮੇਂ ਸਿਰ ਦੇਣ ਅਤੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਮੌਕੇ ਗੁਰਬਚਨ ਸਿੰਘ ਜੱਸੀ ਪੀ.ਆਰ.ਟੀ.ਸੀ, ਗੁਰਦਰਸ਼ਨ ਸਿੰਘ ਪ੍ਰਧਾਨ, ਨਿਰਮਲ ਸਿੰਘ ਸਕੱਤਰ, ਰਣਜੀਤ ਸਿੰਘ, ਜਰਨੈਲ ਸਿੰਘ ਬਾਹੀਆ, ਰਣਜੀਤ ਸਿੰਘ ਜਨਰਲ ਸਕੱਤਰ, ਹਰਮੇਲ ਸਿੰਘ ਪ੍ਰਧਾਨ, ਗੁਰਪਾਲ ਸਿੰਘ ਸਕੱਤਰ ਮੌੜ ਬਲਾਕ, ਬਾਬੂ ਸਿੰਘ ਗੋਨਿਆਣਾ ਅਤੇ ਗੁਰਚਰਨ ਸਿੰਘ ਪ੍ਰਧਾਨ ਰਾਮਪੁਰਾ ਵੀ ਮੌਜੂਦ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply