Friday, March 13, 2026

ਕੁਰਆਨ ਸ਼ਰੀਫ ਦੀ ਪੜ੍ਹਾਈ ਮੁਕੰਮਲ ਕਰਨ ਵਾਲੇ ਸਕੂਲੀ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਗਮ

ਮਾਲੇਰਕੋਟਲਾ, 15 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ) – ਸਥਾਨਕ ਅਲ ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ‘ਚ ਕੁਰਆਨ ਸ਼ਰੀਫ ਦੀ ਪੜ੍ਹਾਈ PPN1512201701ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ, ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਹਜ਼ਰਤ ਮੌਲਾਨਾ ਮੁਫਤੀ ਫਜ਼ੈਲ ਉਰ ਰਹਿਮਾਨ ਹਿਲਾਲ ਉਸਮਾਨੀ ਅਤੇ ਉਦਯੋਗਪਤੀ ਐਜ਼ਾਜ਼ ਖਾਲਦ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ।ਸਕੂਲ ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਦਿੱਤੀ ਜਾਂਦੀ ਇਸਲਾਮੀ ਸਿੱਖਿਆ ਬਾਰੇ ਵਿਸਥਾਰ ਪੂਰਵਕ ਵਰਨਣ ਕੀਤਾ।
ਸਮਾਗਮ `ਚ ਹਾਜ਼ਰੀਨ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਕਿਹਾ ਕਿ ਕੁਰਆਨ ਸ਼ਰੀਫ ਦੀ ਸਿੱਖਿਆ ਅਸਲ ਜ਼ਿੰਦਗੀ ਦਾ ਕੀਮਤੀ ਸਰਮਾਇਆ ਹੈ ਤੇ ਕੁਰਆਨ ਸ਼ਰੀਫ ਦੀ ਪਵਿੱਤਰ ਕਿਤਾਬ ਸਾਡੇ ਲਈ ਨਿਯਮਾਂ ਤੇ ਕਾਨੂੰਨ ਹਨ ਜਿਸ ਵਿੱਚ ਹਰ ਸਮੱਸਿਆ ਦਾ ਹੱਲ ਦਰਜ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਕੁਰਆਨ ਸ਼ਰੀਫ ਦਾ ਗਿਆਨ ਸਾਰੇ ਦੁਨੀਆਂ ਦੇ ਸਾਰੇ ਗਿਆਨਾਂ ‘ਤੇ ਭਾਰੂ ਹੈ ਇਸ ਕਰਕੇ ਉਹ ਲੋਕ ਖੁਸ਼ਕਿਸਮਤ ਵਾਲੇ ਹਨ ਜਿਨ੍ਹਾਂ ਅੱਜ ਕੁਰਆਨ ਸ਼ਰੀਫ ਦੀ ਸਿੱਖਿਆ ਮੁਕੰਮਲ ਕੀਤੀ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਅਲ ਫਲਾਹ ਸਕੂਲ ਦੇ ਵਿਦਿਆਰਥੀ ਕੁਰਆਨ ਸ਼ਰੀਫ ਦੀ ਸਿੱਖਿਆ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਲਿਆਉਣਗੇ।
ਇਸ ਮੌਕੇ ਹਜ਼ਰਤ ਮੌਲਾਨਾ ਮੁਫਤੀ ਫਜ਼ੈਲ ਉਰ ਰਹਿਮਾਨ ਹਿਲਾਲ ਉਸਮਾਨੀ ਨੇ ਵਿਦਿਆਰਥੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕੁਰਆਨ ਸ਼ਰੀਫ ਦਾ ਹਰ ਸ਼ਬਦ ਧਿਆਨ ਨਾਲ ਪੜ੍ਹਿਆ ਜਾਵੇ।ਉਹਨਾਂ ਕਿਹਾ ਕਿ ਕੁਰਆਨ ਸ਼ਰੀਫ ਦੀ ਪੜ੍ਹਾਈ ਜਿਥੇ ਦਿਲ ਦੀ ਤੰਗੀ ਨੂੰ ਦੂਰ ਕਰਦੀ ਹੈ, ਓਥੇ ਦੁਨੀਆਵੀ ਜ਼ਿੰਦਗੀ ਵਿੱਚ ਖੂੱਲੇ ਦਿਲ ਦਾ ਪ੍ਰਗਟਾਵਾ ਕਰਦਾ ਹੈ।ੁਹਨਾਂ ਕਿਹਾ ਕਿ ਜੇਕਰ ਕੁਰਆਨ ਸ਼ਰੀਫ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਜਾਵੇ ਤਾਂ ਇਹ ਦੁਨੀਆਂ ਤੇ ਆਖਰਤ ਦੀ ਸਫਲਤਾ ਦਾ ਸਾਧਨ ਬਣ ਸਕਦਾ ਹੈ।ਉਹਨਾਂ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਅਲ ਫਲਾਹ ਸਕੂਲ ਦਾ ਕੁਰਆਨ ਸ਼ਰੀਫ ਦੀ ਪੜ੍ਹਾਈ ਤੇ ਗਿਆਨ ਦੇਣਾ ਸਾਰਥਕ ਸਾਬਤ ਹੋਵੇਗਾ।ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ ਜਨਾਬ ਐਜ਼ਾਜ਼ ਖਾਲਦ ਨੇ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਤੇ ਮੁਫਤੀ ਫਜ਼ੈਲ ਉਰ ਰਹਿਮਾਨ ਹਿਲਾਲ ਉਸਮਾਨੀ ਨਾਲ ਇਨਾਮਾਂ ਦੀ ਵੰਡ ਕੀਤੀ।ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਸਕੂਲ ਅਧਿਆਪਕ ਤੇ ਸਕੂਲ ਟਰੱਸਟ ਦੇ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply