Wednesday, October 14, 2026

ਜੀ.ਟੀ ਰੋਡ ਸਕੂਲ ਵਿਖੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਵਾਲੀ ਦਿਖਾਈ ਲਘੂ ਫਿਲਮ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਵਿਦਿਆਰਥੀਆਂ PPN1512201712ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ `ਐਨ.ਜੀ.ਓ ਪੰਜਾਬੀ ਸੰਵਾਦ ਸੰਸਥਾ ਵੱਲੋਂ ਤਿਆਰ ਕੀਤੀ ਗਈ ਇਕ ਲਘੂ ਫਿਲਮ `ਤਿਹਰਾਈ ਉਮਰ` ਦਿਖਾਈ ਗਈ ਜਿਸ ਦੀ ਲੇਖਿਕਾ ਅਤੇ ਨਿਰਦੇਸ਼ਕ ਮਿਸ ਜੋਤੀ ਬਾਵਾ ਹਨ।ਇਸ ਲਘੂ ਫਿਲਮ ਵਿੱਚ ਦੱਸਿਆ ਗਿਆ ਕਿ ਇਸ ਸਮਾਜਿਕ ਬੁਰਾਈ ਨੂੰ ਫੈਲਾਉਣ ਵਿੱਚ ਨਸ਼ਿਆਂ ਦੇ ਵਪਾਰੀ ਆਪਣੇ ਕਰਿੰਦਿਆਂ ਰਾਹੀਂ ਨੌਜੁਆਨਾਂ ਨੂੰ ਕਿਵੇਂ ਆਪਣੇ ਜਾਲ ਵਿੱਚ ਫਸਾਉਂਦੇ ਹਨ।ਇੰਗਲੈਂਡ ਤੋਂ ਆਏ ਮਹਿਮਾਨ ਡਾ. ਕਰਨੈਲ ਸ਼ੇਰਗਿੱਲ ਨੇ ਦੱਸਿਆ ਕਿ ਇਹ ਬੀਮਾਰੀ ਸਿਰਫ਼ ਪੰਜਾਬ ਵਿੱਚ ਹੀ ਨਹੀਂ ਇਹ ਸਾਰੀ ਦੁਨੀਆਂ ਵਿੱਚ ਫੈਲੀ ਹੋਈ ਹੈ।ਇਸ ਨੂੰ ਦੂਰ ਕਰਨਾ ਤੇ ਚੰਗਾ ਸਮਾਜ ਸਿਰਜਨਾ ਸਾਡਾ ਸਭ ਦਾ ਫਰਜ਼ ਹੈ।ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪੂਰੀ ਟੀਮ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਬੀਮਾਰੀ  ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ “ਪੰਜਾਬੀ ਸੰਵਾਦ” ਦੁਆਰਾ ਤਿਆਰ ਕੀਤੀ ਇਸ ਲਘੂ ਫਿਲਮ ਦੀ ਪੂਰੀ ਟੀਮ ਸਮੇਤ ਡਾ. ਬਿਕਰਮ, ਸ੍ਰੀਮਤੀ ਸੁਰਿੰਦਰ, ਬਲਜਿੰਦਰ ਚਾਹਲ, ਡਾ. ਗੁਰਬਿਲਾਸ ਸਿੰਘ, ਸੀਨੀਅਰ ਵਿੰਗ ਦੇ ਮੁੱਖ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਕੌਰ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।ਪੰਜਾਬੀ ਸੰਵਾਦ ਦੇ ਪਿ੍ਰੰ. ਜੇ.ਐਸ ਬਾਵਾ ਵਲੋਂ ਹਰਮਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply