Saturday, July 25, 2026

ਐਸ.ਟੀ.ਐਫ ਸੰਗਰੂਰ ਟੀਮ ਵਲੋਂ 15 ਗ੍ਰਾਮ ਸਮੈਕ ਸਮੇਤ 4 ਕਾਬੂ

PPN1612201706ਧੂਰੀ, 16 ਦਸੰਬਟ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ ਸਪੈਸ਼ਲ ਟਾਸਕ ਫੋਰਸ ਸੰਗਰੂਰ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋਂ 15 ਗ੍ਰਾਮ ਸਮੈਕ ਸਮੇਤ 4 ਵਿਅਕਤੀ ਨੂੰ ਕਾਬੂ ਕੀਤਾ ਹੈ। ਮਨਜੀਤ ਸਿੰਘ ਬਰਾੜ ਸੁਪਰਡੈਂਟ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਟੀਮ ਸੰਗਰੂਰ ਦੇ ਥਾਣੇਦਾਰ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਇਕਬਾਲ ਸਿੰਘ, ਹੋਲਦਾਰ ਜਸਵੀਰ ਸਿੰਘ, ਹੋਲਦਾਰ ਤਜਿੰਦਰ ਸਿੰਘ ਅਤੇ ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਵੱਲੋਂ ਮੁਖਬਰ ਖਾਸ ਇਤਲਾਹ ਮਿਲਣ `ਤੇ ਮੇਨ ਰੋਡ ਟੀ-ਪੁਆਇੰਟ ਨੇੜੇ ਨਵਾਂ ਮਸਤੂਆਣਾ ਸਾਹਿਬ ਬਾਹੱਦ ਪਿੰਡ ਮੰਗਵਾਲ ਕੋਲ ਨਾਕੇ ਦੌਰਾਨ ਪਿੰਡ ਮੰਗਵਾਲ ਵੱਲੋਂ ਕਾਰ ਡੀ.ਐਲ-4-ਸੀ-ਐਨ.ਬੀ-3305 ਮਾਰਕਾ ਰਿਨੋਲਟ ਆ ਰਹੀ ਸੀ।ਸ਼ੱਕ ਦੇ ਅਧਾਰ `ਤੇ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਤੋਂ ਕਾਰ ਬੰਦ ਹੋ ਗਈ।ਕਾਰ ਵਿੱਚ ਚਾਰ ਵਿਅਕਤੀ ਉਤਰ ਕੇ ਭੱਜਣ ਲੱਗੇ ਤਾਂ ਚਾਰੇ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਦੀ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ 15 ਗ੍ਰਾਮ ਸਮੈਕ ਬਰਾਮਦ ਹੋਈ।ਚਾਰੇ ਵਿਅਕਤੀਆਂ ਦੀ ਸਨਾਖਤ ਹਰਜੀਤ ਸਿੰਘ ਉਰਫ (ਮਾਣਾ) ਪੁੱਤਰ ਗੁਰਚਰਨ ਸਿੰਘ ਵਾਸੀ ਬਿਗੜਵਾਲ (ਕਾਰ ਚਾਲਕ), ਗੁਰਦਰਸ਼ਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਟਿਵਾਣਾ ਪੱਤੀ ਫੁੱਗੂਵਾਲਾ, ਸਿੰਕਦਰ ਸਿੰਘ ਉਰਫ (ਟੀਟੂ) ਪੁੱਤਰ ਬਚਨ ਸਿੰਘ ਵਾਸੀ ਮੱਲਾਂ ਪੱਤੀ ਉਗਰਾਹਾਂ, ਹਰਪ੍ਰੀਤ ਸਿੰਘ ਉਰਫ (ਹੈਪੀ) ਪੁੱਤਰ ਸਪਿੰਦਰ ਸਿੰਘ ਵਾਸੀ ਹਮੀਰ ਪੱਤੀ ਘਰਾਚੋਂ ਸਾਰੇ ਜਿਲ੍ਹਾ ਸੰਗਰੂਰ ਵਜੋਂ ਹੋਈ ਦੋਸੀਆਨ ਨੂੰ ਕਾਰ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਦੇ ਵਿਰੁੱਧ ਥਾਣਾ ਸਦਰ ਸੰਗਰੂਰ ਵਿੱਖੇ ਐਨ.ਡੀ.ਪੀ.ਐਸ ਐਕਟ ਤਹਿਤ ਮਕੱਦਮਾ ਦਰਜ ਕੀਤਾ ਗਿਆ ਹੈ।ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply