Sunday, September 20, 2026

ਜੰਡਿਆਲਾ ਵਾਸੀਆਂ ਨਾਲ ਕੀਤੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ – ਵਿਧਾਇਕ ਡੈਨੀ

PPN1612201707ਜੰਡਿਆਲਾ ਗੁਰੂ, 16 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  – ਜੰਡਿਆਲਾ ਗਰੁੂ ਤੋਂ ਨੌਜਵਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਆਪਣੀ ਕਾਂਗਰਸੀ ਆਗੂਆਂ ਦੀ ਟੀਮ ਨਾਲ ਲਗਾਤਾਰ ਜੰਡਿਆਲਾ ਗੁਰੂ ਦੀ ਜਨਤਾ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ।ਇਸੇ ਲੜੀ ਦੇ ਤਹਿਤ ਉਹ ਅਰੋੜਾ ਕਰਿਆਨਾ ਸਟੋਰ ਵੈਰੋਵਾਲ ਰੋਡ ਵਿਖੇ ਪਹੁੰਚੇ ਅਤੇ ਆਪਣੇ ਚੁਣਾਵੀ ਵਾਅਦਿਆਂ ਅਨੁਸਾਰ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਧਿਆਨ ਵਿਚ ਰੱਖ ਕੇ ਗੁਰੂਦੁਆਰਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੀ ਗਲੀ ਵਿੱਚ ਪਹੁੰਚ ਕੇ ਮੌਕੇ `ਤੇ ਐਸ.ਡੀ.ਐਮ ਨਾਲ ਚਰਚਾ ਕਰ ਕੇ ਗਲੀ ਪੱਕੀ ਕਰਵਾਉਣ ਅਤੇ ਲਾਈਟਾਂ ਲਗਵਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਦਿੱਤੀ।ਉਹਨਾਂ ਨੇ ਇਲਾਕਾ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ, ਉਹ ਹਰ ਹਾਲਤ `ਚ ਪੂਰੇ ਕੀਤੇ ਜਾਣਗੇ।ਇਸ ਸਬੰਧੀ ਕੋਈ ਵੀ ਸ਼ਹਿਰ ਨਿਵਾਸੀ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।ਇਸ ਮੌਕੇ ਯੂਥ ਕਾਂਗਰਸੀ ਆਗੂ ਕ੍ਰਿਸ਼ਨ ਅਰੋੜਾ, ਸੁਵਿੰਦਰ ਸਿੰਘ ਅਰੋੜਾ, ਨਿਰਮਲ ਸਿੰਘ ਲਹੌਰੀਆ ਸਾਬਕਾ ਮੀਤ ਪ੍ਰਧਾਨ, ਰਾਣਾ ਝੰਡ, ਜਸਇੰਦਰ ਸਿੰਘ ਸਹਾਇਕ, ਲਾਲੀ ਚੌਪੜਾ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਕਮਲਦੀਪ ਸਿੰਘ, ਜਗੀਰ ਸਿੰਘ, ਗੁਰਪ੍ਰੀਤ ਸਿੰਘ, ਰਿਤੇਸ਼ ਟੱਕਰ ਤੋਂ ਇਲਾਵਾ ਕਈ ਹੋਰ ਕਾਗਰਸੀ ਵਰਕਰ ਮੋਜੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply