Sunday, May 3, 2026

ਸਮਰਾਲੇ ਦੇ ਕਿਸੇ ਵਿਧਾਇਕ ਨੇ ਵਿਧਾਨ ਸਭਾ `ਚ ਕਦੇ ਆਪਣਾ ਮੂੰਹ ਨਹੀਂ ਖੋਲਿਆ- ਕਮਾਂਡੈਂਟ ਰਸ਼ਪਾਲ ਸਿੰਘ

ਸ਼ਮਰਾਲਾ, 17 ਦਸੰਬਰ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਇੱਕ ਭਰਵੀਂ ਮੀਟਿੰਗ ਫਰੰਟ ਦੇ ਦਫ਼ਤਰ ਵਿੱਚ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਮਰਾਲਾ, ਮਾਛੀਵਾੜਾ ਅਤੇ ਖੁਮਾਣੋਂ ਇਕਾਈ ਦੇ ਮੈਂਬਰਾਂ ਨੇ ਹਿੱਸਾ ਲਿਆ।ਸਭ ਤੋਂ ਪਹਿਲਾਂ ਸ਼ਵਿੰਦਰ ਸਿੰਘ ਕਲੇਰ ਜਨਰਲ ਸਕੱਤਰ ਨੇ ਫਰੰਟ ਦੇ ਪੂਰੇ ਮਹੀਨੇ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੈਸੇ ਤਾਂ ਛੋਟੇ ਮੋਟੇ ਕੇਸ ਹਰ ਰੋਜ ਹੀ ਹੱਲ ਕੀਤੇ ਜਾਂਦੇ ਹਨ, ਪਰ ਚਾਰ ਬੜੇ ਉਲਝੇ ਹੋਏ ਕੇਸਾਂ ਦਾ ਨਿਪਟਾਰਾ ਵੀ ਇਸ ਮਹੀਨੇ ਕੀਤਾ ਗਿਆ ਹੈ।
ਅਵਤਾਰ ਸਿੰਘ ਉਟਾਲਾਂ ਨੇ ਕਿਹਾ ਕਿ ਸਰਕਾਰ ਨਾਂ ਦੀ ਕੋਈ ਚੀਜ ਨਹੀਂ ਹੈ ਅਤੇ ਐਡਮਿਨਿਸਟਰੇਸ਼ਨ ਦਾ ਭੱਠਾ ਬੈਠ ਗਿਆ ਹੈ, ਨਜ਼ਾਇਜ ਮਾਇਨਿੰਗ ਅਤੇ ਨਸ਼ਿਆਂ ਦੀ ਤਸਕਰੀ ਬੜੇ ਜੋਰਾਂ ਤੇ ਚੱਲ ਹੈ ਕਿਉਂਕਿ ਨੇਤਾਵਾਂ ਦਾ ਮਿਆਰ ਗਿਰ ਚੁੱਕਿਆ ਹੈ ਅਤੇ ਉਹਨਾਂ ਦੇ ਬੇਹਿਤਾਸ਼ਾ ਝੂਠ ਬੋਲਣ ਦੇ ਕਾਰਨ ਆਮ ਲੋਕ ਉਹਨਾਂ ਦਾ ਬਿਲਕੁੱਲ ਵਿਸ਼ਵਾਸ਼ ਨਹੀਂ ਕਰ ਰਹੇ, ਨਾ ਹੀ ਇਹਨਾਂ ਕੋਲ ਕੋਈ ਡਿਵੈਲਪਮੈਂਟ ਦਾ ਕੰਮ ਕਰਵਾਉਣ ਵਾਸਤੇ ਸਮਾਂ ਅਤੇ ਨਾ ਕੋਈ ਸੋਚ ਹੈ।ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਸਮਰਾਲੇ ਦੇ ਕਿਸੇ ਵੀ ਵਿਧਾਇਕ ਨੇ ਵਿਧਾਨ ਸਭਾ ਵਿੱਚ ਕਦੇ ਵੀ ਆਪਣਾ ਮੂੰਹ ਨਹੀਂ ਖੋਲਿਆ।ਪੂਰੀ ਮਿਆਦ `ਚ ਆਪਣਾ ਸੁੱਚਾ ਮੂੰਹ ਹੀ ਲੈ ਕੇ ਵਿਧਾਨ ਸਭਾ ਤੋਂ ਵਾਪਸ ਆ ਜਾਂਦੇ ਹਨ।ਇਸ ਤਰਾਂ ਦੇ ਵਿਧਾਇਕਾਂ ਦੇ ਹੁੰਦੇ ਹੋਏ ਸਮਰਾਲੇ ਹਲਕੇ ਦੇ ਵਿਕਾਸ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।
ਕੈਪਟਨ ਮਹਿੰਦਰ ਸਿੰਘ ਨੇ ਆਪਣੇ ਭਾਸ਼ਨ ਦੌਰਾਨ ਬੇਹਤਾਸ਼ਾ ਫੈਲੇ ਹੋਏ ਅੰਧ ਵਿਸ਼ਵਾਸ਼ ਬਾਰੇ ਕਿਹਾ, ਇਸ ਸਭ ਕੁੱਝ ਲਈ ਵੱਖ-ਵੱਖ ਪਾਰਟੀਆਂ ਦੇ ਗੈਰ-ਜਿੰਮੇਵਾਰ ਨੇਤਾ ਹੀ ਜਿੰਮੇਵਾਰ ਹਨ, ਜੋ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ।ਦਰਸ਼ਨ ਸਿੰਘ ਇੰਚਾਰਜ ਆਰ.ਟੀ ਆਈ ਵਿੰਗ ਨੇ ਦੱਸਿਆ ਕਿ ਸੂਚਨਾ ਅਧਿਕਾਰ ਤਹਿਤ ਕਿਸੇ ਸਰਕਾਰੀ ਦਫਤਰ ਤੋਂ ਜੇਕਰ ਕੋਈ ਆਮ ਆਦਮੀ ਸੂਚਨਾ ਮੰਗਦਾ ਹੈ ਤਾਂ ਉਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਬੰਧਤ ਦਫ਼ਤਰ ਦਾ ਪੀ.ਆਈ.ਓ ਮੰਗੀ ਸੂਚਨਾ ਦੀ ਕੋਈ ਪਰਵਾਹ ਨਹੀਂ ਕਰਦਾ।ਕਮਾਂਡੈਂਟ ਰਸ਼ਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਆਮ ਲੋਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਤੁਹਾਡਾ ਮਾਲ ਹੀ ਨਹੀਂ ਲੁੱਟਿਆ ਜਾ ਰਿਹਾ ਬਲਕਿ ਤੁਹਾਡੀ ਇੱਜ਼ਤ, ਆਬਰੂ, ਮਾਣ, ਸ਼ੋਸ਼ਲ ਅਤੇ ਘਰੇਲੂ ਜ਼ਿੰਦਗੀ ਵੀ ਲੁੱਟੀ ਜਾ ਰਹੀ ਹੈ।ਇਸ ਮੀਟਿੰਗ ਵਿੱਚ ਬਲਦੇਵ ਸਿੰਘ, ਸਰਵਣ ਸਿੰਘ ਖਮਾਣੋਂ ਇਕਾਈ, ਨਿਰਮਲਜੀਤ ਸਿੰਘ, ਪ੍ਰਿਥੀ ਸਿੰਘ, ਪ੍ਰੇਮਨਾਥ, ਗੁਰਦਿਆਲ ਸਿੰਘ, ਕੇਵਲ ਕ੍ਰਿਸ਼ਨ, ਨਿਰਮਲ ਸਿੰਘ, ਸੁਰਜੀਤ ਸਿੰਘ ਐਸ.ਐਸ.ਪੀ, ਮਨਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਤੇ ਦਫਤਰ ਸਕੱਤਰ ਸੁਰਿੰਦਰ ਕੁਮਾਰ ਅੰਗਰੀਸ਼ ਵੀ ਸ਼ਾਮਲ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply