Tuesday, August 11, 2026

ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਨੂੰ ਪ੍ਰਧਾਨ ਚੱਢਾ ਨੇ ਫਰਜ਼ੀ ਦੱਸ ਕੇ ਨਕਾਰਿਆ

Caranjit Chadhaਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਪੁਰਾਣੀ ਸਿੱਖ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਕਿਸੇ ਔਰਤ ਨਾਲ ਸੋਸ਼ਲ ਮੀਡੀਆ `ਤੇ ਅੱਜ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਨੂੰ ਜਾਰੀ ਪ੍ਰੈਸ ਨੋਟ ਵਿੱਚ ਫਰਜ਼ੀ ਦੱਸਦਿਆਂ ਪ੍ਰਧਾਨ ਚੱਢਾ ਨੇ ਕਿਹਾ ਹੈ ਕਿ ਇਕ ਸਾਜਿਸ਼ ਦੇ ਤਹਿਤ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਉਨਾਂ ਦੇ ਵਿਰੁੱਧ ਸੋਸ਼ਲ ਮੀਡੀਆ `ਤੇ ਜਾਅਲੀ ਵੀਡੀਓ ਵਾਇਰਲ ਕੀਤੀ ਗਈ ਹੈ।ਉਨਾਂ ਕਿਹਾ ਹੈ ਕਿ ਇਹ ਝੂਠੀ ਵੀਡੀਓ ਵਿਰੋਧੀਆਂ ਦੀ ਮਿਲੀਭੁਗਤ ਨਾਲ ਬਲੈਕ ਮੇਲਿੰਗ ਰਾਹੀਂ ਪੈਸੇ ਬਣਾਉਣ ਲਈ ਬਣਾਈ ਗਈ ਹੈ ਅਤੇ   ਜਲੰਧਰ ਆਫਿਸ ਵਿਚ 20-9-17 ਨੂੰ ਸਾਜਿਸ਼ਕਾਰਾਂ ਵਲੋਂ ਉਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ।ਜਿਸ ਵਿਰੁੱਧ ਐਫ.ਆਈ.ਆਰ ਨੰ. 120  ਮਿਤੀ 20-9-17 ਨੂੰ ਹੀ ਦਰਜ਼ ਕਰਵਾਈ ਗਈ ਸੀ।ਉਨਾਂ ਕਿਹਾ ਹੈ ਕਿ ਪੁਲਿਸ ਦੁਆਰਾ ਕੀਤੀ ਗਈ ਜਾਂਚ ਦੌਰਾਨ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਅੱਜ ਸਵੇਰੇ ਜਦੋਂ ਮੁੱਖ ਸਾਜਿਸ਼ਕਾਰ ਗੁਰਸੇਵਕ ਸਿੰਘ ਨੂੰ ਜਲੰਧਰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਦੂਜੇ ਚਾਲਬਾਜ਼ਾਂ ਨੇ ਝੂਠੀ ਵੀਡਓਿ ਵਾਇਰਲ ਕਰ ਦਿੱਤੀ, ਕਿਉਂਕਿ ਉਹ ਜਾਣਦੇ ਸਨ ਕਿ ਮੁੱਖ ਸਾਜਿਸ਼ਕਾਰ ਦੀ ਗ੍ਰਿਫਤਾਰੀ ਨਾਲ ਉਹਨਾਂ ਦਾ ਭੇਦ ਖੁੱਲ ਜਾਵੇਗਾ ਤੇ ਉਹ ਵੀ ਗ੍ਰਿਫਤਾਰ ਹੋ ਜਾਣਗੇ।ਚੱਢਾ ਨੇ ਮੁੜ ਕਿਹਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਜਾਅਲੀ ਹੈ ਤੇ ਉਨਾਂ ਦੇ ਅਕਸ ਨੂੰ ਢਾਹ ਲਗਾੳਣ ਲਈ ਵਾਇਰਲ ਕੀਤੀ ਗਈ ਹੈ ਕਿਉਂਕਿ ਉਨਾਂ ਨੇ ਦੋਸ਼ੀਆਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply