Tuesday, March 31, 2026

ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਨਵਾਂ ਟਾਇਲਟ ਬਲਾਕ ਕੀਤਾ ਸੰਗਤਾਂ ਨੂੰ ਸਮਰਪਿਤ

PPN2612201721ਨਵੀਂ ਦਿੱਲੀ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ਨੂੰ ਸੰਗਤ ਪੱਖੀ ਬਣਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੰਭੀਰਤਾ ਨਾਲ ਕਾਰਜ ਕਰ ਰਹੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਨਵੇਂ ਬਣੇ ਟਾਈਲਟ ਬਲਾਕ ਨੂੰ ਸੰਗਤਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ।ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੋਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 27 ਦਸੰਬਰ ਨੂੰ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਵਿਖੇ ਸਜਾਏ ਜਾ ਰਹੇ ਸ਼ਹੀਦੀ ਜੋੜ ਮੇਲ ਤੋਂ ਪਹਿਲਾ ਸੰਗਤਾਂ ਦੀਆਂ ਸਹੂਲੀਅਤਾਂ ’ਚ ਵਾਧਾ ਕਰਨ ਦੇ ਇਰਾਦੇ ਨਾਲ ਟਾਈਲਟ ਬਲਾਕ ਖੋਲਣ ਦੀ ਜੀ.ਕੇ ਨੇ ਜਾਣਕਾਰੀ ਦਿੱਤੀ।
ਜੀ.ਕੇ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਵੱਲ ਜਾਣ ਤੋਂ ਪਹਿਲਾ ਗੁਰੂ ਮਹਿਲਾਂ ਨੂੰ ਉਕਤ ਸਥਾਨ ਖਰੀਦ ਕੇ ਦਿੱਤਾ ਸੀ ਜਿਸਦਾ ਰਿਕਾਰਡ ਮੁਗਲਰਾਜ ਦੌਰਾਨ ਮਿਲਦਾ ਹੈ।ਗੁਰਦੁਆਰਾ ਕੰਪਲੈਕਸ ’ਚ ਚੱਲ ਰਹੇ ਲੜਕੀਆਂ ਦਾ ਕਾਲਜ ਤੇ ਸਕੂਲ, ਗੁਰਮਤਿ ਕਾਲਜ, ਗੁਰਮਤਿ ਸੰਗੀਤ ਅਕਾਦਮੀ, ਲਾਈਬ੍ਰੇਰੀ ਅਤੇ ਆਡੀਟੋਰਿਅਮ ਆਦਿਕ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਬਾਬਾ ਅਮਰ ਸਿੰਘ ਯੂ.ਕੇ ਵੱਲੋਂ ਸਟਾਫ਼ ਲਈ 136 ਸਟਾਫ਼ ਕੁਆਟਰ ਬਣਾਏ ਜਾਣ ਦਾ ਵੀ ਹਵਾਲਾ ਦਿੱਤਾ।ਜੀ.ਕੇ ਨੇ ਕਿਹਾ ਕਿ ਲਗਭਗ 7 ਹਜ਼ਾਰ ਬੱਚਿਆਂ ਲੜਕੀਆਂ ਦੇ ਕਾਲਜ ਰਾਹੀਂ ਇਥੇ ਸਿੱਖਿਆ ਪ੍ਰਾਪਤ ਕਰਕੇ ਆਪਣਾ ਬੌਧਿਕ ਵਿਕਾਸ ਜਿਥੇ ਕਰ ਰਹੀਆਂ ਹਨ ਉਥੇ ਹੀ ਕਮੇਟੀ ਵੱਲੋਂ ਮਾਤਾਵਾਂ ਦੀ ਇਸ ਪੱਵਿਤਰ ਧਰਤੀ ਨੂੰ ਮਨੁੱਖ ਦੇ ਰੂਹਾਨੀ ਵਿਕਾਸ ਲਈ ਵਰਤਣ ਵਾਸਤੇ ਵੱਡੇ ਉਪਰਾਲੇ ਕਰਨ ਦਾ ਟੀਚਾ ਵੀ ਨਿਰਧਾਰਤ ਕੀਤਾ ਗਿਆ ਹੈ ਤਾਂਕਿ ਮਾਤਾਵਾਂ ਦੀ ਬੁੱਕਲ ’ਚ ਆ ਕੇ ਬੱਚੇ ਵੀ ਸਾਹਿਬਜਾਦਿਆਂ ਵੱਲੋਂ ਵਿਖਾਏ ਗਏ ਸੱਚ ਦੇ ਮਾਰਗ ’ਤੇ ਤੁਰਨ ਦਾ ਹੌਂਸਲਾ ਪ੍ਰਾਪਤ ਕਰ ਸਕਣ।
ਜੀ.ਕੇ ਨੇ ਟਾਈਲਟ ਬਲਾਕ ਦੀ ਉਸਾਰੀ ਲਈ ਬਾਬਾ ਬਚਨ ਸਿੰਘ ਜੀ ਦਾ ਧੰਨਵਾਦ ਕਰਦੇ ਹੋਏ ਸੰਗਤਾਂ ਦੀ ਸਹੂਲਤਾ ’ਚ ਵਾਧੇ ਲਈ ਅੱਗੇ ਵੀ ਕੰਮ ਜਾਰੀ ਰੱਖਣ ਦਾ ਐਲਾਨ ਕੀਤਾ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਹਰਿੰਦਰਪਾਲ ਸਿੰਘ, ਅਮਰਜੀਤ ਸਿੰਘ ਪਿੰਕੀ, ਗੁਰਦੁਆਰਾ ਮਾਤਾ ਸੰੁਦਰੀ ਸਾਹਿਬ ਦੇ ਚੇਅਰਮੈਨ ਹਰਜੀਤ ਸਿੰਘ ਬਾਊਂਸ ਅਤੇ ਧਰਮ ਪ੍ਰਚਾਰ ਕਮੇਟੀ ਦੇ ਵਾਇਸ ਚੇਅਰਮੈਨ ਰਵਿੰਦਰ ਸਿੰਘ ਬਿੱਟੂ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply