ਸਮਰਾਲਾ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਪਰਮੋਟ ਪ੍ਰੋਡਕਸ਼ਨ ਅਤੇ ਜੱਸੀ ਧੀਮਾਨ ਪ੍ਰੋਜੈਕਟ ਵੱਲੋਂ ਪੰਜਾਬ ਦੇ ਉਭਰ ਰਹੇ ਗਾਇਕ ਸੁੱਖੀ ਸਰਾਓ ਦਾ ਸਿੰਗਲ ਟਰੈਕ ‘ਸਟਾਰ’ ਦੀ ਪ੍ਰਮੋਸ਼ਨ
ਲਈ ਅੱਜ ਸਮਰਾਲਾ ਵਿਖੇ ਪੋਸਟਰ ਜਾਰੀ ਕੀਤਾ ਗਿਆ। ਅੱਜ ਇਹ ਪੋਸਟਰ ਜਾਰੀ ਕਰਨ ਵੇਲੇ ਪ੍ਰਮੁੱਖ ਤੌਰ `ਤੇ ਕੌਂਸਲਰ ਸੰਨੀ ਦੁਆ ਪ੍ਰਧਾਨ ਯੂਥ ਕਾਂਗਰਸ ਸ਼ਹਿਰੀ ਸਮਰਾਲਾ, ਸੁੰਦਰ ਕਲਿਆਣ ਕੌਂਸਲਰ, ਸੁਰਿੰਦਰ ਸਿੰਘ ਕੌਂਸਲਰ ਹਾਜ਼ਰ ਸਨ।
ਇਸ ਮੌਕੇ ਸੁੱਖੀ ਸਰਾਓ ਨੇ ਦੱਸਿਆ ਕਿ ਉਸ ਦਾ ਇਹ ਗੀਤ ਯੂ ਟਿਊਬ ਤੇ ਪਰਮੋਟ ਪ੍ਰੋਡਕਸ਼ਨ ਹੇਠ 1 ਜਨਵਰੀ 2018 ਤੋਂ ਚੱਲੇਗਾ।ਇਸ ਗੀਤ ਨੂੰ ਮਨੀ ਲੱਖੋਵਾਲ ਨੇ ਆਪਣੀ ਕਲਮ ਨਾਲ ਉਲੀਕਿਆ ਹੈ, ਮਿਊਜ਼ਕ ਸ਼ੇਰ ਅਜ਼ਾਦ ਦੁਆਰਾ ਦਿੱਤਾ ਗਿਆ ਹੈ।ਉਨਾਂ ਅੱਗੇ ਕਿਹਾ ਕਿ ਮੈਨੂੰ ਇਸ ਗੀਤ ਤੋਂ ਬਹੁਤ ਆਸਾਂ ਹਨ।ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਸਿੰਗਲ ਟਰੈਕ ‘ਪੰਜਾਬ ਦਾ ਹਾਲ’ ਵੀ ਆ ਚੁੱਕਾ ਹੈ, ਜਿਸ ਨੂੰ ਪੰਜਾਬੀ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਹੈ।ਉਮੀਦ ਹੈ ਕਿ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਭਰਵਾਂ ਪਿਆਰ ਮਿਲੇਗਾ।ਉਸ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਅਜਿਹੇ ਗੀਤਾਂ ਨੂੰ ਤਰਜ਼ੀਹ ਦੇਣਗੇ ਜਿਨਾਂ ਨੂੰ ਅਸੀਂ ਆਪਣੇ ਪਰਿਵਾਰ ਵਿੱਚ ਆਪਣੀਆਂ ਧੀਆਂ ਭੈਣਾਂ ਨਾਲ ਬੈਠ ਕੇ ਦੇਖ ਅਤੇ ਸੁਣ ਸਕੀਏ। ਇਸ ਗੀਤ ਲਈ ਮੈਂ ਅਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਹਾਰਡੀ ਪ੍ਰੀਤ ਅਤੇ ਐਸ.ਕੇ ਸੈਣੀ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ, ਜਿਨਾਂ ਨੇ ਮੈਨੂੰ ਭਰਪੂਰ ਸਹਿਯੋਗ ਦਿੱਤਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੀਤਕਾਰ ਰਵੀ ਮਾਨਗੜ, ਮਨੀ ਲੱਖੋਵਾਲ, ਗਗਨਦੀਪ ਸਿੰਘ, ਅਮਨਦੀਪ ਸਿੰਘ ਬੰਬ, ਵਿੱਕੀ ਬੰਬ, ਲਵਪ੍ਰੀਤ ਸਿੰਘ, ਸੁਖਦੀਪ ਸਿੰਘ, ਪ੍ਰਭਜੋਤ ਸਿੰਘ, ਲੱਕੀ, ਕੇਵਲ ਕੁੱਲੇਵਾਲੀਆ, ਨਿੰਦੀ ਸੇਠੀ, ਜਿੰਮੀ, ਅਮਨ ਆਦਿ ਹਾਜਰ ਸਨ
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media