ਸੰਦੌੜ, 27 ਦਸੰਬਰ (ਪੰਜਾਬ ਪੋਸਟ- ਭੱਟ) – ਮਾਲਵਾ ਲਿਖਾਰੀ ਸਭਾ ਪੰਜਾਬ ਦੀ ਇਕੱਤਰਤਾ ਸਾਹਿਬ ਸੇਵਾ ਸੁਸਾਇਟੀ ਦੇ ਦਫਤਰ `ਚ ਹੋਈ।ਜਿਸ ਦੌਰਾਨ ਸੰਗੀਤਕ ਸਕੂਲ ਦਾ ਸ਼ੁਰੂ ਕੀਤਾ ਗਿਆ ਅਤੇ ਫ਼ੈਸਲਾ ਕੀਤਾ ਕਿ ਸਭਾ ਵਲੋਂ `ਪਹੁ ਫੁੱਟਦੀਆਂ ਕਲਮਾਂ` ਮੁਹਿੰਮ ਤਹਿਤ ਨਵੇਂ ਲੇਖਕਾਂ ਨੂੰ ਉਸਤਾਦ ਕਵੀਆਂ ਦੀ ਮਦਦ ਨਾਲ ਕਵਿਤਾ, ਗ਼ਜ਼ਲ, ਕਹਾਣੀ ਆਦਿ ਵਿਧਾਵਾਂ ਦੀ ਸਿੱਖਿਆ ਵੀ ਦਿੱਤੀ ਜਾਵੇਗੀ।ਸੂਫੀ ਗਾਇਕ ਹਰਮਿੰਦਰ ਭੱਟ ਨੇ ਦੱਸਿਆ ਕਿ ਉਸਤਾਦ ਹਨੀਫ਼ ਮੁਹੰਮਦ ਖ਼ਾਨ ਅਕੈਡਮੀ ਧਲੇਰ ਕਲਾਂ ਦੇ ਸਹਿਯੋਗ ਨਾਲ ਸੰਗੀਤਕ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ।ਇਸ ਮੌਕੇ ਉਸਤਾਦ ਹਨੀਫ਼ ਮੁਹੰਮਦ ਨੇ ਕਿਹਾ ਕਿ ਸੰਗੀਤ ਰੂਹ ਦੀ ਖ਼ੁਰਾਕ ਹੈ ਅਤੇ ਸੰਗੀਤ ਨਾਲ ਜਿਹੜਾ ਸਕੂਨ ਮਨ ਨੂੰ ਮਿਲਦਾ ਹੈ ਉਹ ਕਿਤੇ ਵੀ ਨਹੀਂ ਮਿਲਦਾ ਉਹਨਾਂ ਕਿਹਾ ਕਿ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਸੰਗੀਤ ਜ਼ਰੂਰ ਸੁਣਨਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਸੂਫ਼ੀ ਗਾਇਕ ਹਰਮਿੰਦਰ ਭੱਟ ਲੱਚਰ ਗਾਇਕੀ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਤੇ ਸਾਫ਼ ਸੁਥਰੀ ਗਾਇਕੀ ਤੇ ਲੇਖਣੀ ਦੇ ਸੱਚੇ ਪੰਜਾਬੀ ਸਪੂਤ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਭੁਪਿੰਦਰ ਗਿੱਲ, ਰਾਜੇਸ਼ ਰਿਖੀ, ਕੁਲਵੰਤ ਸਿੰਘ ਸੰਦੌੜ, ਤਰਸੇਮ ਕਲਿਆਣ, ਤਰਸੇਮ ਮਹਿਤੋ, ਅਜੇ ਸੂਦ ਆਦਿ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media