Tuesday, September 29, 2026

ਸਮਰਾਲਾ ’ਚ ਸਵਾਮੀ ਸ਼ਰਧਾ ਨੰਦ ਬਲੀਦਾਨ ਦਿਵਸ `ਤੇ ਕੱਢੀ ਗਈ ਸ਼ੋਭਾ ਯਾਤਰਾ

PPN2712201720ਸਮਰਾਲਾ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਅੱਜ ਸਮਰਾਲਾ ਵਿਖੇ ਆਰੀਆ ਸਮਾਜ ਮੰਦਿਰ  ਅਤੇ ਜ਼ਿਲਾ ਆਰੀਆ ਸਭਾ ਲੁਧਿਆਣਾ ਦੀ ਅਗਵਾਈ ਹੇਠ ਸਵਾਮੀ ਸ਼ਰਧਾ ਨੰਦ ਬਲੀਦਾਨ ਦਿਵਸ ਮਨਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਸਵੇਰੇ ਸਮਰਾਲਾ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ, ਸ਼ੋਭਾ ਯਾਤਰਾ ਦੀ ਸਮਾਪਤੀ ਤੇ ਆਰੀਆ ਸਮਾਜ ਮੰਦਿਰ ਵਿਖੇ ਆਰੀਆ ਸਮਾਜ ਦੇ ਪ੍ਰਧਾਨ  ਸੋਮ ਪ੍ਰਕਾਸ਼ ਆਰੀਆ, ਮੰਤਰੀ ਅੰਬਰੇਸ਼ ਕੁਮਾਰ ਅਤੇ ਖਜਾਨਚੀ ਰਮਨ ਗੁਪਤਾ ਦੁਆਰਾ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ ਪੰਜ ਕੁੰਡੀ ਮਹਾਂਯੱਗ ਕੀਤਾ ਗਿਆ।ਯੱਗ ਦੇ ਬ੍ਰਹਮਾ ਆਰੀਆ ਸਮਾਜ ਦੇ ਪ੍ਰੋਹਿਤ ਰਾਜਿੰਦਰ ਵ੍ਰਤ ਸ਼ਾਸਤਰੀ ਵੈਦਿਕ ਭਜਨ ਉਪਦੇਸ਼ਿਕ ਸਨ।ਯੱਗ ਤੋਂ ਬਾਅਦ ਲੁਧਿਆਣਾ ਤੋਂ ਵਿਸ਼ੇਸ਼ ਤੇ ਪਹੁੰਚੀ ਵਿਨੋਦ ਗਾਂਧੀ ਨੇ ਸ਼ਮਾ ਰੌਸ਼ਨ ਕਰਕੇ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਤੋਂ ਬਾਅਦ ਰਾਜਿੰਦਰ ਵ੍ਰਤ ਸ਼ਾਸਤਰੀ ਵੈਦਿਕ ਭਜਨ ਉਪਦੇਸ਼ਿਕ ਅਤੇ ਆਰੀਆ ਵੀਰਾਂ ਵੱਲੋਂ ਭਜਨ ਕੀਤੇ ਗਏ।ਇਸ ਉਪਰੰਤ ਚੰਡੀਗੜ ਤੋਂ ਆਏ ਡਾ. ਵੀਰਇੰਦਰ ਅਲੰਕਾਰ ਨੇ ਸਵਾਮੀ ਜੀ ਦੇ ਜੀਵਨ ਤੇ ਪ੍ਰਕਾਸ਼ ਕੀਤਾ ਅੰਤ ਵਿੱਚ ਜ਼ਿਲਾ ਆਰੀਆ ਸਭਾ ਲੁਧਿਆਣਾ ਦੀ ਪ੍ਰਧਾਨ ਸ੍ਰੀਮਤੀ ਰਾਜੇਸ਼ ਸ਼ਰਮਾ, ਮੰਤਰੀ ਵਿਜੈ ਸਰੀਨ  ਅਤੇ ਸ਼ਰਬਨ ਬਤਰਾ ਨੇ  ਜ਼ਿਲਾ ਲੁਧਿਆਣਾ ਦੀ ਆਰੀਆ ਸਮਾਜਾ ਦੇ ਅਧਿਕਾਰੀਆਂ ਦਾ ਸਮਰਾਲਾ ਪਹੁੰਚਣ ਤੇ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮਰਾਲਾ, ਲੁਧਿਆਣਾ, ਮੋਰਿੰਡਾ, ਰਾਏਕੋਟ, ਫਰੀਦਕੋਟ ਅਤੇ ਮਾਛੀਵਾੜਾ ਸਾਹਿਬ ਦੇ ਦਾਨੀ ਸੱਜਣਾ ਨੇ ਵਿਸ਼ੇਸ਼ ਧੰਨ ਰਾਸ਼ੀ ਪ੍ਰਦਾਨ ਕੀਤੀ।ਇਸ ਮੌਕੇ ਅਮਰਨਾਥ ਟਾਗਰਾ, ਰਾਜ ਕੁਮਾਰ ਢੰਡ, ਸ਼ਿਵ ਕੁਮਾਰ ਸ਼ਰਮਾ, ਜੈਦੀਪ, ਸੰਜੇ ਕੁਮਾਰ, ਸ੍ਰੀਰਾਮ, ਸਨੀ ਦੁਆ, ਹਰੀ ਕ੍ਰਿਸ਼ਨ ਗੰਭੀਰ, ਸੰਜੀਵ ਚੱਡਾ, ਮਹੇਂਦਰ ਪ੍ਰਤਾਪ, ਯੋਗਰਾਜ ਸ਼ਾਸਤਰੀ, ਅਰਵਿੰਦ ਸ਼ਾਸਤਰੀ, ਸੀਮਾ ਰਾਣੀ, ਮੀਨਾ ਰਾਣੀ, ਰੂਚੀ ਗਰਗ, ਕੰਚਨ ਸਾਸ਼ਤਰੀ ਅਤੇ ਆਰੀਆ ਪ੍ਰੋਹਿਤ ਸਭਾ ਲੁਧਿਆਣਾ ਦੇ ਸਾਰੇ ਮੈਂਬਰ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply