Thursday, March 26, 2026

ਜੀ ਆਇਆ ਨੂੰ ਕਹੀਏ, ਸਾਲ 2018 ਨੂੰ

ਜੀ ਆਇਆ ਨੂੰ ਕਹੀਏ, ਸਾਲ ਦੋ ਹਜਾਰ ਅਠਾਰਾਂ ਨੂੰ,
ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ।

ਲੰਮੇ ਸਮੇਂ ਤੋਂ ਵੇਖ ਰਹੇ ਹਾਂ, ਹਰ ਸਾਲ ਦੀ ਕਾਰਗੁਜ਼ਾਰੀ,
ਨਸ਼ਾ ਤੇ ਰਿਸ਼ਵਤ ਬੇ-ਇਨਸਾਫ਼ੀ ਵਧੀ ਹੈ ਬੇਰੁਜ਼ਗਾਰੀ।

ਬਦਲ ਬਿਨਾਂ ਕੋਈ ਹੱਲ ਨਹੀਂ ਕੀਤਾ ਸਭ ਵਿਚਾਰਾਂ ਨੂੰ,
ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ

ਕਿਸਾਨ ਮਜ਼ਦੂਰ ਮੁਲਾਜ਼ਮਾਂ ਕੀਤੇ ਹੱਕਾਂ ਲਈ ਮੁਜਾਹਰੇ,
ਡਾਂਗਾ ਪਈਆਂ ਪੱਗਾਂ ਲਈਆਂ ਲੋਕਾਂ ਸਾਹਮਣੇ ਸਾਰੇ।
ਟੈਂਕੀਆਂ ਉਤੇ ਚੜਨਾਂ ਪੈ ਗਿਆ ਧੀਆਂ ਮੁਟਿਆਰਾਂ ਨੂੰ,
ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ।

ਜੋ ਪੰਜਾਬ ’ਚ ਕੰਡੇ ਬੀਜੇ ਸਾਡੀ ਹੀ ਅਕਲ ਦੇ ਬੀਜੇ ਨੇ,
ਆਪਣੇ ਹੱਥੀਂ ਆਪ ਕੁਹਾੜਾ, ਮਾਰਿਆ ਨਹੀਂ ਕਿਸੇ ਤੀਜੇ ਨੇ।
ਅੱਗੇ ਲਈ ਹੁਣ ਕੀ ਕਰਨਾਂ ਹੈ ਸੋਚ ਲਿਓ ਇਸ ਵਾਰਾਂ ਨੂੰ,
ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ।

ਸਭ ਲੋਕਾਂ ਦਾ ਭਲਾ ਕਰੇ ਜੋ ਸਰਕਾਰ ਐਹੋ ਜਿਹੀ ਹੋਵੇ,
ਸੋਚ ਲਿਓ ਕਿਤੇ ਹੋਰ ਪੰਜ ਸਾਲ ਸਾਡਾ ਲੋਕ ਰਾਜ ਨਾ ਰੋਵੇ।

ਗੁਰਾਂਦਿੱਤਾ ਕਹਿੰਦਾ ਰਾਜ ਮਿਲੇ ਨਾ ਇਕੋ ਹੀ ਪ੍ਰੀਵਾਰਾਂ ਨੂੰ,
ਅਲਵਿਦਾ ਕਹੀਏ ਦੋਸਤੋ ਸਾਲ ਦੋ ਹਜ਼ਾਰ ਸਤਾਰਾਂ ਨੂੰ।

ਜੀ ਆਇਆਂ ਨੂੰ ਕਹੀਏ ਸਾਲ ਦੋ ਹਜਾਰ ਅਠਾਰਾਂ ਨੂੰ।

PPW Gurandita Sandhuਗੁਰਾਂਦਿੱਤਾ ਸਿੰਘ ਸੰਧੂ
ਪਿੰਡ ਸੁੱਖਣਵਾਲਾ (ਫ਼ਰੀਦਕੋਟ)
ਮੋਬਾਈਲ – 9876047435

Check Also

ਪੰਜਾਬੀ (ਕਵਿਤਾ)

ਸਾਰੀਆਂ ਮਾਰਾਂ ਸਹਿਣ ਪੰਜਾਬੀ ਤਾਂ ਵੀ ਉਫ਼ ਨਾ ਕਹਿਣ ਪੰਜਾਬੀ। ਦੁਨੀਆਂ ਜ਼ੋਰ ਲਗਾ ਕੇ ਥੱਕੀ …