ਸਮਿਆ ਅੱਲੜਪੁਣੇ ਦੀਆਂ ਗੱਲਾਂ ਛੱਡ ਦੇ,
ਹੁਣ ਤੂੰ ਅਠਾਰਵੇਂ ਸਾਲ ’ਚ ਪੈਰ ਹੈ ਧਰਿਆ, ਪੈਰ ਹੈ ਧਰਿਆ
ਸਮਿਆ ਅੱਲੜਪੁਣੇ ਦੀਆਂ ਗੱਲਾਂ ਛੱਡ ਦੇ।
ਆਪਣੀ ਸੋਚ ਬਦਲ ਕੇ ਸਭ ਲਈ ਸੋਬਰ ਜਹੀ ਬਣਾ ਲੈ
ਢਲ ਗਏ ਸਾਲ ਜਵਾਨੀ ਵਾਲੇ ਹੁਣ ਤੂੰ ਸੱਚ ਅਪਣਾ ਲੈ,
ਝੂਠ ਮੂਠ ਦਾ ਲਾਈਂ ਨਾ ਲਾਰਾ ਜਾਣਾ ਮੈਥੋਂ ਨਾ ਜ਼ਰਿਆ, ਮੈਥੋਂ ਨਾ ਜ਼ਰਿਆ
ਹੁਣ ਤੂੰ ਅਠਾਰਵੇਂ ਸਾਲ ’ਚ ਪੈਰ ਹੈ ਧਰਿਆ, ਪੈਰ ਹੈ ਧਰਿਆ
ਬਹੁਤ ਸੁੱਚਝੇ ਸਾਲ ਬਿਤਾਏ ਜ਼ੋ ਸਨ ਉਮਰ ਮਸਤਾਨੀ ਦੇ,
ਪੈ ਗਈਆਂ ਹੁਣ ਜਿੰਮੇਵਾਰੀਆਂ ਨਾ ਬਹਾਨੇ ਤੇ ਨਿਧਾਨੀ ਦੇ,
ਦਿਲ ਮੇਰਾ ਸੀ ਰਹਿੰਦਾ ਐਵੇਂ ਹਰ ਦਮ ਡਰਿਆ, ਹਰ ਦਮ ਡਰਿਆ
ਹੁਣ ਤੂੰ ਅਠਾਰਵੇਂ ਸਾਲ’ਚ ਪੈਰ ਹੈ ਧਰਿਆ, ਪੈਰ ਹੈ ਧਰਿਆ।
ਦੁੱਖ ਦਲਿਦਰ ਦੂਰ ਕਰੀਂ, ਰੋਜਗਾਰਾਂ `ਚ ਹੋਣ ਚੜਾਈਆਂ,
ਦਿਨ ਕੋਈ ਐਸਾ ਆਵੇ ਨਾ ਜੱਦ ਰੂਹਾਂ ਜਾਣ ਕੁਮਲਾਈਆਂ,
ਆਸਾਂ ਵਾਲਾ ਬੂਟਾ ‘ਫ਼ਕੀਰਾ’ ਜਾਵੇ ਨਾ ਕਿਤੇ ਮਰਿਆ, ਨਾ ਕਿਤੇ ਮਰਿਆ।
ਹੁਣ ਤੂੰ ਅਠਾਰਵੇਂ ਸਾਲ’ਚ ਪੈਰ ਹੈ ਧਰਿਆ, ਪੈਰ ਹੈ ਧਰਿਆ।
ਸਜ਼ਦਾ ਕੀਤਾ ਗੁਰੂਆਂ ਪੀਰਾਂ ਅੱਗੇ ਤੇਰੀ ਆਂਵਦ ਖਾਤਰ,
ਸਭ `ਤੇ ਖੁੱਸ਼ੀਆਂ ਬਰਸਣ, ਦਗਾ ਨਾ ਦੇਵੇ ਕੋਈ ਬਣ ਕੇ ਚਾਤਰ,
ਅਕਾਲ ਪੁਰਖ਼ ਦੀ ਓਟ ’ਚ ਆਵੀਂ ਖੁੱਸ਼ੀਆਂ ਦਾ ਹੋਵੇ ਹਰ ਪਲ ਭਰਿਆ, ਹਰ ਪਲ ਭਰਿਆ।
ਸਮਿਆਂ ਅੱਲੜਪੁਣੇ ਦੀਆਂ ਗੱਲਾਂ ਛੱਡਦੇ,
ਹੁਣ ਤੂੰ ਅਠਾਰਵੇਂ ਸਾਲ ’ਚ ਪੈਰ ਹੈ ਧਰਿਆ, ਪੈਰ ਹੈ ਧਰਿਆ।
ਸਮਿਆਂ ਅੱਲੜਪੁਣੇ ਦੀਆਂ ਗੱਲਾਂ ਛੱਡ ਦੇ।