ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਵ ਨੇ ਸੁਰਖਿਆ ਪਲਾਨ ਬਾਰੇ ਦਿੱਤੀ ਜਾਣਕਾਰੀ
ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਟੀ ਪੁਲਿਸ ਵਲੋਂ ਨਵੇ ਸਾਲ ਦੀ ਪੂਰਵ ਸੰਧਿਆ `ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਵਲੋਂ ਅੱਜ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਤਿਆਰ ਕੀਤੇ ਗਏ ਸੁਰਖਿਆ ਪਲਾਨ ਬਾਰੇ ਜਾਣਕਾਰੀ ਦਿੱਤੀ।ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵ ਨੇ ਦੱਸਿਆ ਕਿ ਅੰਮ੍ਰਿਤਸਰ ਸ਼਼ਹਿਰ ਨੂੰ 7 ਸੈਕਟਰਾਂ ਵਿੱਚ ਵੰਡਿਆ ਗਿਆ ਹੈ।ਹਰੇਕ ਸੈਕਟਰ `ਚ ਗਜਟਿਡ ਅਫ਼ਸਰਾਂ ਦੀ ਨਿਗਰਾਨੀ ਹੇਠ 32 ਸਪਸ਼ਲ ਨਾਕੇ ਲਗਾ ਕੇ ਵਾਹਣਾਂ ਦੀ ਚੈਕਿੰਗ ਕੀਤੀ ਜਾਵੇਗੀ।ਇਸ ਤੋਂ ਇਲਾਵਾ 10 ਸਪੈਸ਼ਲ ਪੁਲਿਸ ਗਸ਼ਤ ਪਾਰਟੀਆ ਉਨਾਂ ਸਾਰੀਆਂ ਥਾਵਾਂ `ਤੇ ਪੀ.ਸੀ.ਆਰ ਮੋਟਰ ਸਾਈਕਲ ਅਤੇ ਗੱਡੀਆਂ ਗਸ਼ਤ ਕਰਨਗੀਆਂ, ਜਿਥੇ ਜਿਆਦਾ ਭੀੜ ਹੋਣ ਦੀ ਆਸ ਹੈ, ਜਦਕਿ ਜਿਆਦਾ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਪੈਦਲ ਗਸ਼ਤ ਪੁਲਿਸ ਪਾਰਟੀਆਂ ਵੀ ਲਗਾਈਆਂ ਗਈਆਂ ਹਨ।
ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਨਾਉਂਣ ਤੇ ਨਵੇਂ ਸਾਲ ਦੀ ਆਮਦ ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਲਈ ਕਮਿਸ਼ਨਰੇਟ ਪੁਲਿਸ ਵਲੋਂ ਕਰੀਬ 1200 ਜਵਾਨ ਡਿਊਟੀ `ਤੇ ਤਾਇਨਾਤ ਕੀਤੇ ਗਏ ਹਨ। ਪੁਲਿਸ ਟੀਮਾਂ ਸਾਰੇ ਮਹੱਤਵਪੂਰਨ ਥਾਵਾਂ ਜਿਵੇ ਕਿ ਮਾਲਜ਼ ਆਦਿ ਅਤੇ ਲਾਰੈਂਸ ਰੋਡ `ਤੇ ਹਾਜਰ ਰਹਿਣਗੀਆਂ ਤਾਂ ਜੋ ਛੇੜਛਾੜ ਦੀਆਂ ਘਟਨਾਵਾਂ ਨਾ ਹੋ ਸਕਣ।ਹਵਾਈ ਫਾਇਰ ਚਲਾਉਣ ਵਾਲਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਦੇ ਅਸਲ੍ਹਾਂ ਲਾਇਸੰਸ ਵੀ ਰੱਦ ਕੀਤੇ ਜਾਣਗੇ।ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਪੰਜਾਬ ਵਲੋਂ ਪਟਾਕੇ ਚਲਾਊਂਣ ਤੇ ਪੂਰਨ ਰੋਕ ਲਗਾਈ ਹੋਈ ਹੈ, ਜੇਕਰ ਕੋਈ ਇਹਨਾਂ ਹੁਕਮਾਂ ਦੀ ਪਾਲਣਾ ਨਹੀ ਕਰੇਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਸਨੀਫਰ ਡੋਗ ਦੀ ਟੀਮ ਸ਼ਹਿਰ ਦੇ ਖਾਸ ਇਲਾਕਿਆਂ ਵਿੱਚ ਡਿਊਟੀ ਲਗਾਈ ਗਈ ਹੈ।ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦਰਗਿਆਣਾ ਮੰਦਰ ਵਿੱਚ ਆ ਰਹੇ ਸਰਧਾਲੂਆ ਲਈ ਵੱਡੇ ਪੱਧਰ `ਤੇ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਹਨ।ਨਵੇ ਸਾਲ ਦੇ ਜਸ਼ਨ ਦਾ ਮੁੱਖ ਪੁਆਇੰਟ ਲਾਰੰਸ ਰੋਡ ਹੈ, ਜਿੱਥੇ ਵੀਡਿਉ ਰਿਕਾਰਡਿੰਗ ਹੋਵੇਗੀ ਅਤੇ ਹੋਟਲਾਂ ਵਿੱਚ ਆਉਂਣ/ਜਾਣ ਵਾਲਿਆ ਦੀ ਵੀਡਿਉਗ੍ਰਾਫੀ ਵੀ ਕੀਤੀ ਜਾਵੇ।
ਟਰੈਫਿਕ ਪਲਾਨ-
ਉਨਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿੱਖੇ ਮੱਧਾ ਟੇਕਣ ਆਉਣ ਵਾਲੇ ਸ਼ਰਧਾਲੂਆ ਦੇ ਲਈ ਤਿਆਰ ਕੀਤੇ ਗਏ ਟਰੈਫ੍ਰਿਕ ਪਲਾਨ ਅਨੁਸਾਰ ਜੀ.ਟੀ ਰੋਡ ਜਲੰਧਰ ਵਾਲੀ ਸਾਈਡ ਤੋਂ ਆਉਣ ਵਾਲੇ ਵਾਹਣ ਰਾਮ ਤਲਾਈ ਚੌਕ ਹੋ ਕੇ ਸਾਰ੍ਹਾਗੜ੍ਹੀ ਪਾਰਕਿੰਗ ਵਿੱਚ ਆਪਣੀਆਂ ਗੱਡੀਆਂ ਪਾਰਕ ਕਰਨਗੇ।ਹਾਲ ਗੇਟ ਰਾਹੀ ਆਊਣ ਵਾਲੇ ਸ਼ਰਧਾਲੂ ਗੱਡੀਆਂ ਮੱਛੀ ਮੰਡੀ ਜਾਂ ਕੈਰੋ ਮਾਰਕਿਟ ਪਾਰਕਿੰਗ ਜਾਂ ਭੰਡਾਰੀ ਪੁੱਲ ਤੇ ਦੀਨ ਦਿਆਲ ਪਾਰਕਿੰਗ ਵਿੱਚ ਪਾਰਕ ਕਰ ਸਕਦੇ ਹਨ।ਮੋਗਾ, ਤਰਨਤਾਰਨ ਸਾਈਡ ਤੋਂ ਆਉਣ ਵਾਲੀਆਂ ਗੱਡੀਆਂ ਚਾਟੀਵਿਡ ਚੌਕ ਤੋ ਬਾਹਰ ਬੁਲਾਰੀਆ ਪਾਰਕਿੰਗ `ਚ ਪਾਰਕ ਹੋਣਗੀਆਂ।ਸ਼ੇਰਾ ਵਾਲੇ ਗੇਟ ਰਾਂਹੀ ਆਊਂਣ ਵਾਲੇ ਸ਼ਰਧਾਲੂ ਗੱਡੀਆਂ ਸਾਰਾਗੜ੍ਹੀ ਪਾਰਕਿੰਗ ਵਿੱਚ ਪਾਰਕ ਕਰ ਸਕਣਗੇ।ਸੁਲਤਾਨਵਿੰਡ ਗੇਟ, ਘਿਉ ਮੰਡੀ ਚੌਕ, ਮਹਾਂ ਸਿੰਘ ਗੇਟ, ਰਾਮ ਬਾਗ ਚੌਕ ਤੋਂ ਗੱਡੀਆਂ ਅੰਦਰ ਜਾਣ ਦੀ ਮਨਾਹੀ ਹੋਵੇਗੀ।
ਇਸੇ ਤਰਾਂ ਲਾਰੰਸ ਰੋਡ ਨੂੰ ਜਾਣ ਵਾਲੇ ਰਸਤੇ ਸ਼ਾਮ ਦੇ ਸਮੇਂ ਵਹੀਕਲਾਂ ਲਈ ਮੁਕੰਮਲ ਬੰਦ ਰਹਿਣਗੇ ਅਤੇ ਕ੍ਰਿਸਟਲ ਚੌਕ ਤੋਂ ਲਾਰੰਸ ਰੋਡ ਵਾਲਾ ਪਾਸਾ ਵਹੀਕਲਾਂ ਲਈ ਬੰਦ ਹੋਵੇਗਾ, ਇਹ ਟਰੈਫਿਕ ਭੰਡਾਰੀ ਪੁੱਲ ਜਾਂ ਹੁਕਮ ਸਿੰਘ ਰੋਡ ਵੱਲ ਡਾਈਵਰਟ ਕੀਤੀ ਜਾਵੇਗੀ।
ਠੰਡੀ ਖੂਹੀ ਤੋਂ ਲਾਰੰਸ ਰੋਡ ਨੂੰ ਜਾਣ ਵਾਲਾ ਰਸਤਾ ਬੰਦ ਹੋਵੇਗਾ, ਇਸ ਦੀ ਪਾਰਕਿੰਗ ਕੰਪਨੀ ਬਾਗ ਵਿੱਚ ਹੋਵੇਗੀ ਤੇ ਲਾਰੰਸ ਰੋਡ ਨੂੰ ਜਾਣ ਵਾਲੇ ਪੈਦਲ ਹੀ ਜਾਣਗੇ।
ਜਾਮੁਨ ਰੋਡ ਵਹੀਕਲਾਂ ਲਈ ਬੰਦ ਹੋਵੇਗਾ, ਲਾਰੰਸ ਰੋਡ ਨੂੰ ਜਾਣ ਵਾਲੇ ਪੈਂਦਲ ਹੀ ਜਾ ਸਕਣਗੇ।ਸ਼ਾਸ਼ਤਰੀ ਨਗਰ ਮੋੜ ਤੋਂ ਵਾਹਣ ਬੰਦ ਹੋਣਗੇ ਲਾਰੰਸ ਰੋਡ ਨੂੰ ਜਾਣ ਵਾਲੇ ਪੈਂਦਲ ਹੀ ਜਾ ਸਕਣਗੇ।
ਪੁਲਿਸ ਲਾਈਨ ਵਾਲੀ ਸੜਕ ਨੇੜੇ ਡੀ.ਏ.ਵੀ ਸਕੂਲ ਦੀ ਮੁੱਖ ਗੇਟ ਤੱਕ ਵਹੀਕਲ ਜਾਣਗੇ, ਇਸ ਤੋਂ ਅੱਗੇ ਲਾਰੰਸ ਰੋਡ ਪੈਦਲ ਹੀ ਜਾ ਸਕਣਗੇ।ਨਰੂਲਾ ਮੋੜ ਤੱਕ ਹੀ ਵਹੀਕਲ ਜਾ ਸਕਣਗੇ, ਇਥੋਂ ਵਹੀਕਲ ਡਾਈਵਰਟ ਕਰਕੇ ਟੇਲਰ ਰੋਡ ਨੂੰ ਜਾਣਗੇ।