Saturday, September 19, 2026

ਪੰਜਾਬ ਸਰਕਾਰ ਨੇ ਚਾਈਨੀਜ਼ ਡੋਰ ਦੀ ਸਪਲਾਈ ਅਤੇ ਵਿਕਰੀ ’ਤੇ ਲਗਾਈ ਲਾਈ ਰੋਕ

ਪਤੰਗਬਾਜ਼ੀ ਲਈ ਸੂਤੀ ਧਾਗੇ ਦੀ ਡੋਰ ਵਰਤਣ ਦੀ ਅਪੀਲ- ਡੀ.ਸੀ
ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ ਮਨਜੀਤ ਸਿੰਘ) – ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਰਾਜ ਵਿਚ ਚਾਈਨੀਜ਼ ਡੋਰ ਦੀ ਸਪਲਾਈ ਅਤੇ PPN0401201801ਵਿਕਰੀ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਨਾਂ ਹੁਕਮਾਂ ਅਨੁਸਾਰ ਚਾਈਨੀਜ਼ ਡੋਰ ਦਾ ਉਤਪਾਦਨ, ਵਿਕਰੀ, ਭੰਡਾਰ ਕਰਨ ਅਤੇ ਪੰਤਗ ਉਡਾਉਣ ਲਈ ਨਾਈਲੋਨ ਦੀ ਵਰਤੋਂ ਰਾਹੀਂ ਤਿਆਰ ਕੀਤੀ ਗਈ ਡੋਰ ਅਤੇ ਹੋਰ ਸਿੰਥੈਟਿਕ ਵਸਤਾਂ ਤੋਂ ਬਣੀ ਡੋਰ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਇਸ ਤੋਂ ਇਲਾਵਾ ਪਤੰਗਬਾਜੀ ਲਈ ਵਰਤੇ ਜਾਣ ਵਾਲੇ ਕਿਸੇ ਵੀ ਤਰਾਂ ਦੇ ਧਾਗੇ ਨੂੰ ਤਿੱਖਾ ਬਣਾਉਣ ਲਈ ਕੱਚ ਜਾਂ ਕਿਸੇ ਧਾਤ ਦੀ ਵਰਤੋਂ ਉਤੇ ਵੀ ਪੂਰੇ ਰਾਜ ਵਿਚ ਪਾਬੰਦੀ ਲਗਾਈ ਗਈ ਹੈ।
ਸੰਘਾ  ਨੇ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਨਾਈਲੋਨ ਅਤੇ ਸਿੰਥੈਟਿਕ ਧਾਗੇ ਕਾਰਨ ਇਨਸਾਨਾਂ, ਪਸ਼ੂ-ਪੰਛੀਆਂ ਅਤੇ ਧਰਤੀ ਦੇ ਵਾਤਾਵਰਣ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਉਕਤ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।ਉਨਾਂ ਕਿਹਾ ਕਿ ਪਤੰਗਬਾਜੀ ਦੀ ਆਗਿਆ ਸਿਰਫ ਸੂਤੀ ਧਾਗੇ ਨਾਲ ਹੈ ਜਿਸ ਨੂੰ ਕਿਸੇ ਵੀ ਤਰੀਕੇ ਧਾਰਦਾਰ ਨਾ ਬਣਾਇਆ ਗਿਆ ਹੋਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਨੁੱਖੀ ਜਾਨਾਂ, ਪੰਛੀਆਂ ਤੇ ਵਾਤਾਵਰਨ ਦੇ ਮੱਦੇਨਜ਼ਰ ਚਾਈਨੀਜ਼ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ।ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪਾਬੰਦੀਸ਼ੁਦਾ ਡੋਰ ਦੀ ਵਿਕਰੀ ’ਤੇ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply