ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ ਮਨਜੀਤ ਸਿੰਘ) – ਡਿਪਟੀ ਡਾਇਰੈਕਟਰ-ਕਮ-ਜ਼ਿਲਾ ਡੈਂਟਲ ਹੈਲਥ ਅਫ਼ਸਰ ਡਾ. ਸ਼ਰਨਜੀਤ ਕੌਰ ਸਿੱਧੂ ਨੇ ਆਪਣਾ
ਅਹੁੱਦਾ ਸੰਭਾਲਣ ਉਪਰੰਤ ਅੱਜ ਕਾਨਫਰੰਸ ਹਾਲ ਸਿਵਲ ਹਸਪਤਾਲ ਵਿਖੇ ਜ਼ਿਲੇ ਦੇ ਸਮੂਹ ਡੈਂਟਲ ਡਾਕਟਰਾਂ ਨਾਲ ਵਿਸੇਸ਼ ਮੀਟਿੰਗ ਕੀਤੀ।ਮੀਟਿੰਗ ਦੌਰਾਨ ਡਾ. ਸੁਖਦੇਵ ਸਿੰਘ, ਡਾ. ਸੁਨੇਹਾ, ਡਾ. ਸੁਨੀਤਾ, ਡਾ. ਨੰਦਾ, ਡਾ. ਜੌਲੀ, ਡਾ. ਪਰਮਿੰਦਰ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਰਵਿੰਦਰਪਾਲ ਅਤੇ ਡਾ. ਸੁਮਨ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸ਼ਰਨਜੀਤ ਕੌਰ ਸਿੱਧੂ ਨੇ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਓਰਲ ਕੈਂਸਰ ਅਤੇ ਦੰਦਾਂ ਦੀਆਂ ਹੋਰ ਭਿਆਨਕ ਬੀਮਾਰੀਆਂ ਸਬੰਧੀ ਜਾਣੂ ਕਰਵਾਉਣ ਲਈ ਵਿਸੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।ਜਿਸ ਦੌਰਾਨ ਵਿਸੇਸ਼ ਸੈਮੀਨਾਰ ਅਤੇ ਮੈਰਾਥਨ ਦੌੜਾਂ ਕਰਵਾਈਆਂ ਜਾਣਗੀਆਂ। ਇਸ ਮੁਹਿੰਮ ਤਹਿਤ ਸਕੂਲਾਂ, ਕਾਲਜਾਂ, ਹੋਸਟਲਾਂ ਵਿੱਚ ਵਿਸੇਸ਼ ਸੈਮੀਨਾਰ ਲਗਾਉਣ ਦੇ ਨਾਲ-ਨਾਲ ਗੁਰਦੁਆਰਿਆਂ ਅਤੇ ਹੋਰ ਜਨਤਕ ਥਾਵਾਂ ’ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਮੂੰਹ ਦੇ ਕੈਂਸਰ ਅਤੇ ਦੰਦਾਂ ਦੀਆਂ ਹੋਰ ਭਿਆਨਕ ਬੀਮਾਰੀਆਂ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਜ਼ਿਲੇ ਦੇ ਲੋਕਾਂ ਨੂੰ ਤੰਬਾਕੂਨੋਸ਼ੀ, ਹੁੱਕਾ, ਬੀੜੀ ਅਤੇ ਪਾਨ ਆਦਿ ਦੇ ਸੇਵਨ ਕਰਨ ਨਾਲ ਹੋਣ ਵਾਲੀਆਂ ਭਿਆਨਕ ਬੀਮਾਰੀਆਂ ਪ੍ਰਤੀ ਵੀ ਇੱਕ ਵੱਡੀ ਮੁਹਿੰਮ ਚਲਾ ਕੇ ਜਾਗਰੂਕ ਕੀਤਾ ਜਾਵੇਗਾ। ਮੀਟਿੰਗ ਦੌਰਾਨ ਜ਼ਿਲਾ ਡੈਂਟਲ ਹੈਲਥ ਅਫ਼ਸਰ ਨੇ ਸਮੂਹ ਡੈਂਟਲ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਓ.ਪੀ.ਡੀ ਅਤੇ ਹੋਰ ਡੈਂਟਲ ਸੇਵਾਵਾਂ ਦੇਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ ’ਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਨ। ਡਾ. ਸਿੱਧੂ ਨੇ ਹਾਜ਼ਰ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਦੰਦਾਂ ਦੇ ਪ੍ਰਾਈਵੇਟ ਕਲੀਨਿਕਾਂ ਵਿੱਚ ਔਜਾਰਾਂ ਦਾ ਸਟਰਲਾਈਜੇਸ਼ਨ ਆਟੋਕਨੇਵ ਰਾਹੀਂ ਕਰਨ ਨੂੰ ਯਕੀਨੀ ਬਣਾਉਣ ਲਈ ਸਮੇਂ-ਸਮੇਂ ਚੈਕਿੰਗ ਕੀਤੀ ਜਾਵੇ।
ਇਸ ਮੌਕੇ ਉਨਾਂ ਸਮੂਹ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਦਫ਼ਤਰਾਂ ਵਿੱਚ ਹਾਜ਼ਰੀ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾਵੇ ਅਤੇ ਦਫ਼ਤਰਾਂ ਵਿੱਚ ਜੋ ਮਰੀਜ਼ ਆਉਦੇ ਹਨ, ਉਨਾਂ ਦਾ ਬਹੁਤ ਹੀ ਨਿਮਰਤਾ ਨਾਲ ਚੈੱਕਅਪ ਕੀਤਾ ਜਾਵੇ ਅਤੇ ਦੰਦਾਂ ਦੇ ਆਉਣ ਵਾਲੇ ਰੋਜ਼ਾਨਾ ਮਰੀਜਾਂ ਨੂੰ ਦੰਦਾਂ ਦੀ ਸੰਭਾਲ ਅਤੇ ਦੰਦਾਂ ਦੀ ਸਫ਼ਾਈ ਸਬੰਧੀ ਜਾਣਕਾਰੀ ਦਿੱਤੀ ਜਾਵੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀ ਸਹੂਲਤਾਂ ਨੂੰ ਸਹੀ ਢੰਗ ਨਾਲ ਮਰੀਜਾਂ ਨੂੰ ਮੁਹੱਈਆ ਕਰਵਾਈਆ ਜਾਣ ਅਤੇ ਆਰ.ਬੀ.ਐਸ.ਕੇ ਦੇ ਮਰੀਜਾਂ ਵਾਸਤੇ ਵੱਖਰਾ ਰਜਿਸਟਰ ਤਿਆਰ ਕੀਤਾ ਜਾਵੇ।ਉਨਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਪ੍ਰਵਾਸੀ ਲੋਕਾਂ ਦੀ ਸਿਹਤ ਸੰਭਾਲ ਲਈ ਵਿਸੇਸ਼ ਸੈਮੀਨਾਰ ਲਗਾ ਕੇ ਜਾਗਰੂਕ ਕਰਨ ਦੇ ਨਾਲ-ਨਾਲ ਸਿਹਤ ਸੰਭਾਲ ਸਬੰਧੀ ਪ੍ਰਦਰਸ਼ਨੀ ਲਗਾ ਕੇ ਆਮ ਜਨਤਾ ਨੂੰ ਸੁਚੇਤ ਕੀਤਾ ਜਾਵੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media