ਧੂਰੀ, 5 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਨਗਰ ਕੌਂਸਲ ਧੂਰੀ ਦੀ ਹੋਈ ਮੀਟਿੰਗ `ਚ ਨਗਰ ਕੌਸ਼ਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਸੀਨੀਅਰ ਵਾਇਸ ਪ੍ਰਧਾਨ ਅਸ਼ਵਨੀ ਧੀਰ ਤੇ ਕੌਸਲਰ ਪੁਸ਼ਪਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਥਾਨਕ ਸਰਕਾਰਾਂ ਵੱਲੋਂ ਰਵਾਇਤੀ ਸਟ੍ਰੀਟ ਲਾਈਟਾਂ ਦੀ ਜਗ੍ਹਾ ਐਲ.ਈ.ਡੀ ਸਟ੍ਰੀਟ ਲਾਇਟਾਂ ਲਾਉਣ ਦਾ ਪ੍ਰਜੈਕਟ ਮਨਜ਼ੂਰ ਕੀਤਾ ਗਿਆ ਹੈ ਅਤੇ ਇਸ ਕੰਮ ਲਈ ਇੱਕ ਨਿੱਜੀ ਕੰਪਨੀ ਨਾਲ ਕਰਾਰ ਕੀਤਾ ਗਿਆ ਹੈ।ਇਸ ਪ੍ਰਜੈਕਟ ਦਾ ਢਾਂਚਾ ਈਸਕੋ ਮਾਡਲ ਦੇ ਅਧਾਰ `ਤੇ ਕਰਨਾ ਪ੍ਰਵਾਨ ਕੀਤਾ ਗਿਆ ਹੈ, ਜਿਸ ਤਹਿਤ ਐਲ.ਈ.ਡੀ ਸਟ੍ਰੀਟ ਲਾਈਟਾਂ `ਤੇ ਆਉਣ ਵਾਲਾ ਖਰਚਾ ਐਨਰਜੀ ਸੇਵਿੰਗ ਕੰਪਨੀ ਵੱਲੋਂ ਕੀਤਾ ਜਾਵੇਗਾ ਤੇ 7 ਸਾਲਾਂ ਲਈ ਲਾਈਆਂ ਜਾਣ ਵਾਲੀਆਂ ਲਾਈਟਾਂ ਦੀ ਦੇਖਭਾਲ ਕੰਪਨੀ ਹੀ ਕਰੇਗੀ।ਈ.ਐਸ.ਸੀ.ਓ ਵਲੋਂ ਕੀਤੇ ਖਰਚੇ ਦਾ ਭੁਗਤਾਨ ਸ਼ਹਿਰੀ ਸਥਾਨਕ ਸਰਕਾਰਾਂ ਭਿਾਗ ਵਲੋਂ ਸਾਲਾਨਾ ਫੰਡ ਦੇ ਤੌਰ `ਤੇ ਕੀਤਾ ਜਾਵੇਗਾ।
Check Also
ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ
ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …
Punjab Post Daily Online Newspaper & Print Media