ਸਮਰਾਲਾ, 10 ਜਨਵਰੀ (ਪੰਜਾਬ ਪੋਸਟ- ਕੰਗ) – ਅੱਜ ਇੱਥੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਇਕ ਵਿਸ਼ੇਸ਼ ਇਕੱਤ੍ਰਤਾ ਵਿੱਚ ਇਥੋਂ ਦੇ ਜੰਮਪਲ ਮੋਹਿਤ ਸ਼ਰਮਾ ਦੀ ਭਰਤੀ ਜਲ ਸੈਨਾ ਵਿੱਚ ਬਤੌਰ ਕਮਿਸ਼ਨਰ ਨੇਵਲ ਅਫ਼ਸਰ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕੀਤੀ ਗਈ।ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਇਹ ਕੇਵਲ ਮਾਪਿਆਂ ਲਈ ਹੀ ਪ੍ਰਾਪਤੀ ਅਤੇ ਮਾਣ ਵਾਲੀ ਗੱਲ ਨਹੀਂ ਸਗੋਂ ਸਮੁੱਚੇ ਸ਼ਹਿਰ ਵਾਸੀਆਂ ਲਈ ਹੀ ਮਾਣ ਵਾਲੀ ਗੱਲ ਹੈ।ਇਸ ਸਮੇਂ ਰਾਮੇਸ਼ਪਾਲ ਭੋਲੇਕੇ ਨੂੰ ਉਸ ਦੇ ਪੁੱਤਰ ਦੀ ਨਿਯੁੱਕਤੀ ’ਤੇ ਵਧਾਈ ਦੇਣ ਵਾਲਿਆਂ ਵਿਚ ਦਰਸ਼ਨ ਸਿੰਘ ਕੰਗ, ਅਮਰਜੀਤ ਸਿੰਘ ਬਾਲਿਓ, ਨਿਰਮਲ ਸਿੰਘ ਸੰਧੂ, ਸੁਖਵਿੰਦਰ ਸਿੰਘ ਪ੍ਰਧਾਨ ਮਾਛੀਵਾੜਾ ਫਰੰਟ, ਪ੍ਰੇਮ ਨਾਥ ਕੈਸ਼ੀਅਰ, ਪੰਡਤ ਕੇਵਲ ਕ੍ਰਿਸ਼ਨ, ਅਵਤਾਰ ਸਿੰਘ ਉਟਾਲਾਂ, ਜੰਗ ਸਿੰਘ ਭੰਗਲਾਂ, ਗੁਰਦਿਆਲ ਸਿੰਘ ਵੈਦ, ਸੁਰਜੀਤ ਸਿੰਘ ਸਾਬਕਾ ਐਸ.ਐਸ.ਪੀ., ਸਮਸ਼ੇਰ ਸਿੰਘ ਏ.ਐਸ.ਆਈ, ਪਿ੍ਰਥੀ ਸਿੰਘ, ਜਗੀਰਾ ਰਾਮ, ਰਵਿੰਦਰ ਕੌਰ, ਮਨਜੀਤ ਕੌਰ, ਕਿਰਨ ਵਤੀ, ਕੁਲਵਿੰਦਰ ਕੌਰ, ਇੰਦਰਜੀਤ ਸਿੰਘ ਕੰਗ, ਮਾਸਟਰ ਦਲੀਪ ਸਿੰਘ ਕੈਨੇਡਾ ਅਤੇ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media