ਸਮਰਾਲਾ, 10 ਜਨਵਰੀ (ਪੰਜਾਬ ਪੋਸਟ- ਕੰਗ) – ਜਿਸ ਤਰਾਂ ਸਰਕਾਰੀ ਸੀਨੀ: ਸੈਕੰਡਰੀ ਸਕੂਲ ਕੋਟਲਾ ਦੇ ਖਿਡਾਰੀਆਂ ਨੇ ਸੈਸ਼ਨ 2017-18 ਵਿੱਚ 63ਵੀਂਆਂ ਸਕੂਲਜ਼ ਖੇਡਾਂ ਵਿੱਚੋਂ ਜੋਨਲ, ਜ਼ਿਲਾ ਅਤੇ ਪੰਜਾਬ ਪੱਧਰ ਦੇ ਟੁਰਨਾਮੈਂਟ ਵਿੱਚ ਮੱਲਾਂ ਮਾਰੀਆਂ ਹਨ, ਜਿਸ ਵਿੱਚ 63ਵੀਂਆਂ ਪੰਜਾਬ ਸਕੂਲਜ਼ ਬੈਡਮਿੰਟਨ ਅੰਡਰ 19 ਲੜਕਿਆਂ ਦੇ ਟੂਰਨਾਮੈਂਟ ਵਿੱਚੋਂ ਲੁਧਿਆਣਾ ਜ਼ਿਲਾ ਨੇ ਤੀਸਰਾ ਸਥਾਨ ਹਾਸਲ ਕੀਤਾ, ਲੁਧਿਆਣਾ ਜ਼ਿਲਾ ਦੀ ਇਸ ਟੀਮ ਵਿੱਚ ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਦੇ ਦੋ ਖਿਡਾਰੀ ਹਾਕਮ ਸਿੰਘ ਅਤੇ ਮਾਨਿਕ ਸ਼ਰਮਾ ਨੇ ਇਸ ਪ੍ਰਾਪਤੀ ਲਈ ਮਹੱਤਵਪੂਰਨ ਯੋਗਦਾਨ ਪਾਇਆ।ਇਸ ਤਰਾਂ ਕਬੱਡੀ ਅੰਡਰ 14 (ਨੈਸ਼ਨਲ ਸਟਾਈਲ) ਵਿੱਚ ਮਨਪ੍ਰੀਤ ਸਿੰਘ ਨੇ ਪੰਜਾਬ ਦੀ ਟੀਮ ਵਲੋਂ ਬਿਲਾਸਪੁਰ (ਛੱਤੀਸਗੜ) ਵਿਖੇ ਭਾਗ ਲਿਆ ਅਤੇ ਨੈਸ਼ਨਲ ਖੇਡਾਂ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਹੁਣ 63ਵੀਆਂ ਨੈਸ਼ਨਲ ਸਕੂਲ ਬੈਡਮਿੰਟਨ ਖੇਡਾਂ ਵਿੱਚ ਵੀ ਅੰਡਰ 19 ਲੜਕਿਆਂ ਦੇ ਉਮਰ ਵਰਗ ਵਿੱਚ ਹਾਕਮ ਸਿੰਘ ਨੇ ਆਪਣੀ ਤਾਕਤ ਦੀ ਧਾਂਕ ਜਮਾਉਂਦੇ ਹੋਏ ਪੰਜਾਬ ਦੀ ਟੀਮ ਵਿੱਚ ਜਗਾ ਬਣਾਈ।ਸਕੂਲ ਦੇ ਪ੍ਰਿੰਸੀਪਲ ਗੁਰਜੰਟ ਸਿੰਘ ਨੇ ਰਛਪਾਲ ਸਿੰਘ ਕੰਗ ਲੈਕਚਰਾਰ ਫਿਜੀਕਲ ਐਜੂਕੇਸ਼ਨ, ਅਮਰਜੀਤ ਸਿੰਘ ਕੋਟਾਲਾ ਪੀ.ਟੀ.ਆਈ ਅਤੇ ਗੁਰਮੁੱਖ ਸਿੰਘ ਕੋਚ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਦਾਨੀ ਸੱਜਣਾ ਚਰਨਜੀਤ ਸਿੰਘ ਕੰਧੋਲਾ ਕੈਨੇਡਾ, ਦਲਵੀਰ ਸਿੰਘ ਮਾਂਗਟ ਯੂ.ਐਸ.ਏ, ਹੈਡਮਾਸਟਰ ਹਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਕੋਟਲਾ ਸਪੋਰਟਸ ਦਾ ਧੰਨਵਾਦ ਕੀਤਾ।ਹਾਕਮ ਸਿੰਘ ਨੂੰ ਨੈਸ਼ਨਲ ਖੇਡਾਂ, ਜੋ ਵੈਸਟ ਗੋਦਾਵਰੀ ਆਂਧਰਾ ਪ੍ਰਦੇਸ਼ ਜਾਣ ਲਈ ਜੋਧ ਸਿੰਘ, ਰਾਜਿੰਦਰ ਸਿੰਘ, ਰਣਜੀਤ ਸਿੰਘ, ਗੁਰਤੇਜ ਸਿੰਘ, ਸੁਖਮੀਨ ਸਿੰਘ, ਜਤਿੰਦਰ ਕੌਰ, ਰਮਨਜੀਤ ਕੌਰ, ਦਕਸ਼ ਜਿੰਦਲ, ਸੁਰਿੰਦਰ ਕੌਰ, ਬੀਰਪਾਲ ਕੌਰ, ਰੁਪਿੰਦਰ ਕੌਰ, ਰਛਪਾਲ ਕੌਰ, ਮਨਪ੍ਰੀਤ ਕੌਰ, ਸੁਖਵੀਰ ਕੌਰ, ਬਲਜਿੰਦਰ ਕੌਰ, ਹਰਵਿੰਦਰ ਕੌਰ ਆਦਿ ਨੇ ਰਵਾਨਾ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …