ਧੂਰੀ, 11 ਜਨਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ) ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਧੂਰੀ ਵਿਖੇ ਹੋਈ। ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਅਤੇ ਸਥਾਪਿਤ ਲੇਖਕ ਸ਼੍ਰੀ ਓਮ ਪ੍ਰਕਾਸ਼ ਗਾਸੋ ਦੀ ਧਰਮ ਪਤਨੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਰਚਨਾਵਾਂ ਦੇ ਦੌਰ ਵਿੱਚ ਮੂਲ ਚੰਦ ਸ਼ਰਮਾਂ ਨੇ ਨਵੇਂ ਸਾਲ ਦਾ ਗੀਤ `ਇਹ ਵੀਹ ਸੌ ਅਠ੍ਹਾਰਵਾਂ ਸਾਲ ਤੇਰੇ ਲਈ ਖੁਸ਼ੀਆਂ ਨਾਲ ਭਰਪੂਰ ਰਹੇ`, ਸੰਜੇ ਲਹਿਰੀ ਨੇ ਗਜ਼ਲ `ਕੌਣ ਹੈ ਜੋ ਨਫਰਤਾਂ ਦੇ ਗੀਤ ਗਾਈ ਜਾ ਰਿਹੈ`, ਚਰਨਜੀਤ ਕੌਰ ਨੇ ਗੀਤ `ਦਾਦੀ-ਨਾਨੀ ਵੀ ਤਾਂ ਧੀ ਸੀ, ਧੀ ਬਿਨਾਂ ਇੱਥੇ ਹੋਣਾ ਕੀ ਸੀ`, ਕਰਮ ਸਿੰਘ ਜ਼ਖਮੀ ਨੇ ਗਜ਼ਲ `ਨਾ ਬਣਿਆ ਨਾ ਬਣਨਾ ਹਿੰਦੂ ਦੇਸ਼ ਕਦੇ ਵੀ, ਵੰਨ-ਸੁਵੰਨਾ ਭਾਰਤ ਦਾ ਗੁਲਦਾਨ ਰਿਹਾ ਹੈ`, ਡਾ. ਪਰਮਜੀਤ ਦਰਦੀ ਨੇ ਗਜ਼ਲ, ਵਰਿੰਦਰ ਮਸੌਣ ਨੇ ਕਵਿਤਾ, ਦਰਦੀ ਚੁੰਘਾਵਾਲੇ ਨੇ ਗੀਤ, ਸੁਰਜੀਤ ਰਾਜੋਮਾਜਰਾ ਨੇ ਕਵਿਤਾ, ਸੁਖਦੇਵ ਪੇਂਟਰ ਗੀਤ `ਪੁੱਤ ਪਰਦੇਸੀਆ ਵੇ ਆਈਂ ਨਾ ਪੰਜਾਬ, ਇੱਥੇ ਨਸ਼ਿਆਂ ਦਾ ਹੜ੍ਹ ਵਗਦਾ`, ਡਾ. ਜਗਤਾਰ ਨੇ ਖੁੱਲੀ ਕਵਿਤਾ `ਸਾਕਾ ਸਰਹਿੰਦ`, ਜਗਜੀਤ ਲੱਡਾ ਨੇ ਕਵਿਤਾ, ਭੁਪਿੰਦਰ ਬੋਪਾਰਾਏ ਨੇ ਗਜ਼ਲ `ਲੋਕ ਸ਼ਲਾਘਾ ਕਰਦੇ ਉਸ ਦੀ ਰਾਹ ਦੇ ਕੰਡੇ ਚੁੱਗਦਾ ਜੋ`, ਕੁਲਵੰਤ ਮੱਲੂਮਾਜਰਾ ਨੇ ਕਵਿਤਾ, ਤੇਜਾ ਸਿੰਘ ਵੜੈਚ ਨੇ ਗਜ਼ਲ, ਸੁਖਵਿੰਦਰ ਲੋਟੇ ਨੇ ਗਜ਼ਲ, ਦੇਵੀ ਸਰੂਪ ਮੀਮਸਾ ਨੇ ਖੁੱਲੀ ਕਵਿਤਾ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਨੇ ਸੱਭਿਆਚਾਰਕ ਟੱਪੇ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਅੰਤ ਵਿੱਚ ਵੀਰ ਰਣਜੀਤ ਸਿੰਘ, ਚਰਨਜੀਤ ਮੀਮਸਾ, ਜੀਵਨ ਸਿੰਘ ਬੜੀ ਅਤੇ ਗੁਰਮੁੱਖ ਸਿੰਘ ਨੇ ਆਪਣੇ ਉਸਾਰੂ ਸੁਝਾਅ ਪੇਸ਼ ਕੀਤੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media