ਐਲੀਮੈਟਰੀ ਟੀਚਰਜ ਯੂਨੀਅਨ ਦੇ ਜਤਨਾ ਨੂੰ ਪਿਆ ਬੂਰ – ਮਾਨ, ਮੰਨਾ
ਅੰਮਿਤਸਰ, 11 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲਾ ਸਿੱਖਿਆ ਅਫਸਰ ਐਲੀ: (ਅੰਮ੍ਰਿਤਸਰ) ਸ਼ਿਸ਼ੂਪਾਲ ਕੌੌਸ਼ਲ ਨੇ ਅੰਮ੍ਰਿਤਸਰ ਜਿਲੇ ਦੇ 23 ਸੀਨੀਅਰ ਮੁੱਖ ਅੀਧਆਪਕਾ ਨੂੰ ਬਤੋਰ ਸੈਟਰ ਹੈਡ ਟੀਚਰ ਪਦਉੱਨਤ ਕਰਨ ਤੇ ਉਨਾਂ ਨੂੰ ਸਕੂਲ ਵੰਡਣ ਦੀ ਲਿਸਟ ਜਾਰੀ ਕੀਤੀ ਤੇ ਇਸ ਦੀ ਕਾਪੀ ਐਲੀਮੈਂਟਰੀ ਟੀਚਰਜ਼ ਯੂਨੀਅਨ ਤੇ ਹੋਰ ਭਰਾਤਰੀ ਯੂਨੀਅਨ ਦੇ ਆਗੂਆਂ ਨੂੰ ਦੇਣ ਮੋਕੇ ਕਿਹਾ ਕਿ ਜਿਲੇ ਵਿੱਚ ਅਧਿਆਪਕਾ ਦੀਆ ਤਰੱਕੀਆਂ ਵਿਭਾਗ ਦੇ ਨਿਰਦੇਸ਼ਾ ਅਨੁਸਾਰ ਕੀਤੀਆਂ ਜਾ ਰਹੀਆਂ ਹਨ ਤੇ ਜਲਦ ਹੀ ਈਟੀਟੀ ਅੀਧਆਪਕਾ ਦੀ ਸਿਨਿਆਰਤਾ ਸੂਚੀ ਨੂੰ 31 ਜਨਵਰੀ ਤੱਕ ਮਕੁੰਮਲ ਕਰਕੇ ਜਲਦ ਹੀ ਈ.ਟੀ.ਟੀ ਅੀਧਆਪਕਾਂ ਤੋਂ ਹੈਡ ਟੀਚਰਾਂ ਦੀਆਂ ਤਰੱਕੀਆਂ ਵੀ ਨਿਯਮਾਂ ਅਨੁਸਾਰ ਕੀਤੀਆਂ ਜਾਣਗੀਆਂ।ਇਸ ਮੋਕੇ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਜਿਲਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ, ਸੂਬਾ ਜਨਰਲ ਸਕੱਤਰ ਹਰਿੰਜਰਪਾਲ ਸਿੰਘ ਸਠਿਆਲਾ, ਮਨਜੀਤ ਸਿੰਘ ਮੰਨਾ, ਮਨਜੀਤ ਸਿੰਘ ਅੋਲਖ, ਰਣਜੀਤ ਸਿੰਘ,ਸਕੂਲ ਟੀਚਰਜ ਯੂਨੀਅਨ ਦੇ ਲਵਨੀਲਪਾਲ ਸਿੰਘ,ਐਸ.ਸੀ ਬੀਸੀ ਯੂਨੀਅਨ ਦੇ ਬਲਕਾਰ ਸਿੰਘ ਸਫਰੀ ਆਦਿ ਨੇ ਜਿਲਾਂ ਸਿੱਖਿਆ ਅਫਸਰ ਐਲੀ: (ਅੰਮ੍ਰਿਤਸਰ) ਸ਼ਿਸ਼ੂਪਾਲ ਕੌੌਸ਼ਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਦੀਆਂ ਤਰੱਕੀਆਂ ਹੋਣ ਨਾਲ ਉਹ ਹੋਰ ਵਧੀਆ ਤਰੀਕੇ ਨਾਲ ਕੰਮ ਕਰਨਗੇ ਤੇ ਬਾਕੀ ਅੀਧਆਪਕਾਂ ਦੀਆਂ ਵੀ ਜਲਦ ਤਰੱਕੀਆਂ ਹੋਣ ਦੀ ਆਸ ਬੱਝੀ ਹੈ।
ਇਸ ਮੋਕੇ ਭੁਪਿੰਦਰ ਕੌਰ ਉਪ ਜਿਲਾ ਸਿੱਖਿਆ ਅਫਸਰ (ਐਲੀ) ਬਲਬੀਰ ਸਿੰਘ ਝਾਮਕਾ, ਬਲਾਕ ਸਿੱਖਿਆ ਅਫਸਰ, ਬਲਬੀਰ ਸਿੰਘ, ਮੈਡਮ ਮਧੂ, ਰਾਜਪਾਲ ਸਿੰਘ ਉੱਪਲ (ਸਾਰੇ ਜਿਲਾ ਪ੍ਰਮੋਸ਼ਨ ਕਮੇਟੀ ਮੈਬਰ)ਜਿਲਾ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ, ਵਿੱਤ ਸਕੱਤਰ ਸ਼ੁਰੇਸ਼ ਕੁਮਾਰ ਖੁੱਲਰ, ਜਗਦੀਸ਼ ਸਿੰਘ ਮਾਨ, ਹਰਬਖਸ਼ ਸਿੰਘ ਭੋਲਾ, ਸੁਖਚੈਨ ਸਿੰਘ ਸੋਹੀ, ਨਰਿੰਦਰ ਸਿੰਘ, ਪਰਤਾਪ ਸਿੰਘ, ਜਗਤਾਰ ਸਿੰਘ ਹੇਰ, ਗੁਰਪ੍ਰੀਤ ਥਿੰਦ, ਰਵਿੰਦਰ ਕੁਮਾਰ ਸ਼ਰਮਾ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ ਵਿਰਕ ਆਦਿ ਹਾਜਰ ਸਨ।
Punjab Post Daily Online Newspaper & Print Media