ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰੀ ਸਕੂਲ ਪਿੰਡ ਟੌਹੜਾ ਜਿਲ੍ਹਾ
ਪਟਿਆਲਾ ਵਿਖੇ ਸੇਵਾ ਨਿਭਾਅ ਰਹੀਆਂ ਤਿੰਨ ਸਿੱਖ ਅਧਿਆਪਕਾਵਾਂ ਵੱਲੋਂ ਆਪਣੇ ਸਕੂਲ ਦੀ ਹੀ ਦਲਿਤ ਭਾਈਚਾਰੇ ਨਾਲ ਸਬੰਧਤ ਇਕ ਹੋਣਹਾਰ ਵਿਦਿਆਰਥਣ ਵੀਰਪਾਲ ਕੌਰ ਨਾਲ ਜਾਤੀਸੂਚਕ ਸਬਦਾਂ ਰਾਹੀਂ ਅਣਮਨੁਖੀ ਤੌਰ ’ਤੇ ਢਾਹੇ ਗਏ ਤਸੱਦਦ ਅਤੇ ਉਸ ਨੂੰ ਅਪਮਾਨਿਤ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ‘ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ’ ਸਿੱਖ ਧਰਮ ਵਿਚ ਨਾਰੀ ਜਾਤੀ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਹਰੇਕ ਪ੍ਰਾਣੀ ਨੂੰ ਜਾਤ-ਪਾਤ, ਉਚਨੀਚ ਦੇ ਭੇਦ-ਭਾਵ ਤੋਂ ਮੁਕਤ ਰਖਿਆ ਗਿਆ ਹੈ, ਪ੍ਰੰਤੂ ਇਸ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਵੱਲੋਂ ਅਜਿਹਾ ਕਰਨਾ ਸਰਾਸਰ ਗਲਤ ਤੇ ਸ਼ਰਮਨਾਕ ਸਾਜਿਸ਼ ਹੈ।ਕਿਉਂਕਿ ਸਕੂਲ ਅਧਿਆਪਕਾਵਾਂ ਵੱਲੋਂ ਹੋਣਹਾਰ ਬੱਚੇ ਬੱਚੀਆਂ ਨੂੰ ਦਲਿਤ ਭਾਈਚਾਰੇ ਨਾਲ ਸਬੰਧਤ ਜਾਤੀਸੂਚਕ ਸਬਦਾਂ ਰਾਹੀ ਅਪਮਾਨਿਤ ਕਰਕੇ ਉਹਨਾਂ ਨੂੰ ਦੁਨਿਆਵੀ ਵਿਦਿਆਂ ਤੋਂ ਵਾਂਝਿਆ ਰਖਣਾ ਬਹੁਤ ਹੀ ਸ਼ਰਮਨਾਕ ਘਟਨਾ ਹੈ।
ਗਿਆਨੀ ਗੁਰਬਚਨ ਸਿੰਘ ਨੇ ਇਸ ਬਾਬਤ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀ ਡਿਊਟੀ ਲਗਾਉੇਦਿਆਂ ਕਿਹਾ ਇਸ ਮਾਮਲੇ ਦੀ ਤੁਰੰਤ ਮੁਕੰਮਲ ਘੋਖ-ਪੜਤਾਲ ਕਰਕੇ ਰਿਪੋਰਟ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ ਅਤੇ ਉਹਨਾਂ ਨੇ ਇਸ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਸਖ਼ਤ ਆਦੇਸ਼ ਕਰਦਿਆਂ ਕਿਹਾ ਕਿ ਸਬੰਧਤ ਮਹਿਕਮੇ ਦੇ ਦੋਸ਼ੀ ਕਰਮਚਾਰੀਆਂ ਵਿਰੁੱਧ ਤੁਰੰਤ ਵਿਭਾਗੀ ਕਾਰਵਾਈ ਕਰਕੇ ਉਕਤ ਵਿਦਿਆਰਥਣ ਨੂੰ ਇਨਸਾਫ ਦੁਆਇਆ ਜਾਵੇ ਅਤੇ ਇਸ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਅਜਿਹੀ ਘਟਨਾਂ ਮੁੜ ਕਿਸੇ ਵਿਦਿਆਰਥੀ ਜਾਂ ਵਿਦਿਆਰਥਣ ਨਾਲ ਨਾ ਵਾਪਰੇ।ਦਲਿਤ ਸਮਾਜ ਸਿੱਖ ਪੰਥ ਦਾ ਇਕ ਅਣਿਖੜਵਾਂ ਅੰਗ ਹੈ ਅਤੇ ਇਹਨਾਂ ਵਲੋਂ ਪੰਥ ਲਈ ਇਕ ਨਹੀਂ ਅਨੇਕਾਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਅਤੇ ਸਰਬੰਸਦਾਨੀ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਿਬੰਦ ਸਿੰਘ ਜੀ ਵੱਲੋਂ ਇਹਨਾਂ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਨਿਵਾਜਿਆ ਗਿਆ ਹੈ।ਸਿੱਖ ਪੰਥ ਅਜਿਹੀਆਂ ਘਟਨਾਵਾਂ ਨੂੰ ਕਦੇ ਵੀ ਬਰਦਾਸਤ ਨਹੀਂ ਕਰੇਗਾ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media