ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਦੇਸ਼ਾਂ ਵਿੱਚ ਵੱਸੇ ਪੰਜਾਬੀਆਂ ਤੇ ਉਨ੍ਹਾਂ ਦੇ ਪੰਜਾਬ ‘ਚ ਰਹਿੰਦੇ ਪਰਿਵਾਰਾਂ ਦੀ ਚਿਰੋਕਣੀ ਮੰਗ ਨੂੰ
ਪੂਰਾ ਕਰਨ ਲਈ ਪਾਰਲੀਮੈਂਟ ਤੇ ਪਾਰਲੀਮੈਂਟ ਤੋਂ ਬਾਹਰ ਪਿਛਲੇ ਸਮੇਂ ਤੋਂ ਜੱਦੋਜਹਿਦ ਕਰਨ ਵਾਲੇ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨੂੰ ਉਦੋਂ ਬੂਰ ਪਿਆ ਜਦ ਏਅਰ ਇੰਡੀਆ ਵਲੋਂ 15 ਫਰਵਰੀ 2018 ਤੋਂ ਅੰਮ੍ਰਿਤਸਰ ਬਰਮਿੰਘਮ ਉਡਾਨ ਸ਼ੁਰੂ ਕਰਨ ਦਾ ਐਲਾਨ ਕੀਤਾ।
ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ 15 ਫਰਵਰੀ ਤੋਂ ਹਫਤੇ ਵਿੱਚ ਮੰਗਲਵਾਰ ਤੇ ਵੀਰਵਾਰ ਚੱਲਣ ਵਾਲੀ ਏਅਰ ਇੰਡੀਆ ਦੀ ਉਡਾਨ ਨੰਬਰ ਏ.ਆਈ 0117 ਅੰਮ੍ਰਿਤਸਰ ਤੋਂ ਦੁਪਹਿਰ 1.55 ਵਜੇ ਚੱਲ ਕੇ 8 ਘੰਟੇ 25 ਮਿੰਟ ਦੀ ਉਡਾਨ ਭਰ ਕੇ ਸ਼ਾਮ 17:15 ਤੇ (ਸਥਾਨਕ ਸਮੇਂ ਅਨੁਸਾਰ) ਬਰਮਿੰਘਮ ਪਹੁੰਚੇਗੀ ਤੇ ਅਗਲੇ ਦਿਨ ਇਹੋ ਉਡਾਨ ਬਰਮਿੰਘਮ ਤੋਂ ਏਅਰ ਇੰਡੀਆ ਦੀ ਉਡਾਨ ਨੰਬਰ ਏ.ਆਈ 0118 ਬਣਕੇ (ਸਥਾਨਕ ਸਮੇਂ ਅਨੁਸਾਰ) ਸ਼ਾਮ ਸਮੇਂ 18.45 ਤੇ ਚੱਲ ਕੇ ਵੀਰਵਾਰ (ਭਾਰਤੀ ਸਮੇਂ ਅਨੁਸਾਰ) ਸਵੇਰੇ 7:45 ਮਿੰਟ ਤੇ ਅੰਮ੍ਰਿਤਸਰ ਪੁੱਜੇਗੀ ਅਤੇ ਸਵੇਰੇ 9:15 ਤੇ ਅੰਮ੍ਰਿਤਸਰ ਤੋਂ ਚੱਲ ਕੇ 10:30 ਸਵੇਰੇ ਦਿੱਲੀ ਪੁੱਜੇਗੀ।
ਗੁਰਜੀਤ ਸਿੰਘ ਔਜਲਾ ਨੇ ਇਸ ਉਡਾਨ ਨੂੰ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ, ਸ਼ਹਿਰੀ ਹਵਾਬਾਜੀ ਮੰਤਰੀ, ਯੂ.ਕੇ. ਸਰਕਾਰ ਦੇ ਪੰਜਾਬੀ ਮੈਂਬਰ ਪਾਰਲੀਮੈਂਟ ਜਿੰਨਾਂ ਵਿੱਚ ਪ੍ਰੀਤ ਗਿੱਲ, ਰਜਿੰਦਰ ਸ਼ਰਮਾ, ਐਮ.ਪੀ ਤੇ ਤਨਮਨਜੀਤ ਸਿੰਘ ਢੇਸੀ ਸਮੇਤ ਹੋਰ ਪੰਜਾਬੀ ਐਮ.ਪੀਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੀ ਕੋਸਿਸ਼ਾਂ ਸਦਕਾ ਹੀ ਉਹ ਇਸ ਉਡਾਨ ਨੂੰ ਸ਼ੁਰੂ ਕਰਵਾਉਣ ਵਿੱਚ ਕਾਮਯਾਬ ਹੋਏ ਹਨ।ਔਜਲਾ ਨੇ ਦਾਅਵਾ ਕੀਤਾ ਕਿ ਆਉਣ ਵਲੇ ਸਮੇਂ ਵਿੱਚ ਉਨਾਂ ਵਲੋਂ ਪਾਰਲੀਮੈਂਟ ਵਿੱਚ ਉਠਾਈ ਅਵਾਜ ਕਾਰਨ ਹਵਾਈ ਕੰਪਨੀ ਏਅਰ ਇੰਡੀਆ ਵਲੋਂ ਅੰਮ੍ਰਿਤਸਰ-ਨੰਦੇੜ ਉਡਾਨ ਬੁਧਵਾਰ ਵੀ ਸ਼ੁਰੂ ਕਰਨ ਦੇ ਨਾਲ ਨਾਲ ਅੰਮ੍ਰਿਤਸਰ-ਪਟਨਾ-ਕਲਕੱਤਾ, ਅੰਮ੍ਰਿਤਸਰ-ਦਿੱਲੀ-ਦੇਹਰਾਦੂਨ ਦੇ ਨਾਲ ਨਾਲ ਸੈਲਾਨੀ ਕੇਂਦਰ ਅੰਮ੍ਰਿਤਸਰ-ਜੈਪੁਰ ਲਈ ਹਵਾਈ ਉਡਾਨ ਵੀ ਜਲਦ ਸ਼ੁਰੂ ਕਰਨ ਦੀ ਹਾਮੀ ਭਰੀ ਗਈ ਹੈ।ਔਜਲਾ ਨੇ ਖੁਸ਼ ਹੁੰਦਿਆਂ ਦੱਸਿਆ ਕਿ ਪਿਛਲੇ ਸਾਲ ਨਾਲੋਂ 52 ਪ੍ਰਤੀਸ਼ਤ ਹਵਾਈ ਯਾਤਰੀਆਂ ਦੇ ਵਾਧੇ ਨਾਲ ਅੰਮ੍ਰਿਤਸਰ ਦਾ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡਾ ਦੇਸ਼ ਦੇ ਮੋਹਰੀ ਹਵਾਈ ਅੱਡਿਆਂ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।ਔਜਲਾ ਨੇ ਨੰਦੇੜ ਹਵਾਈ ਅੱਡੇ `ਤੇ ਹਨੇਰੇ ਅਤੇ ਧੁੰਦ ਦੌਰਾਨ ਉਡਾਨਾਂ ਦੇ ਉਤਰਨ ਲਈ ਕੈਥ-3 ਪ੍ਰੋਜੈਕਟ ਦੀ ਮੰਗ ਕੀਤੀ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media