Monday, November 16, 2026

ਮਿਸਿਜ ਇੰਡੀਆ ਪ੍ਰਾਈਡ ਆਫ ਨੇਸ਼ਨ 2017-18’ ਡਾ. ਰਾਜਬੀਰ ਕੌਰ ਰੰਧਾਵਾ ਡੈਫ ਬੱਚਿਆਂ ਨੂੰ ਮਿਲੇ

PPN1501201820 ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਾਨਾਂਵਾਲਾ ਸਥਿਤ ਪਿੰਗਲਵਾੜਾ ਵਿਖੇ ਭਗਤ ਪੂਰਨ ਸਿੰਘ ਸਕੂਲ ਫਾਰ ਦਾ ਡੈਫ ਵਿਖੇ ‘ਮਿਸਿਜ਼ ਇੰਡੀਆ ਪ੍ਰਾਈਡ ਆਫ ਨੇਸ਼ਨ 2017-18’ ਦੇ ਜੇਤੂ ਡਾ. ਰਾਜਬੀਰ ਕੌਰ ਰੰਧਾਵਾ ਔਲਖ ਨੇ ਡੈਫ ਬੱਚਿਆਂ ਨਾਲ ਮੁਲਾਕਾਤ ਕੀਤੀ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ।ਸਕੂਲ ਪਹੁੰਚਣ ਤੇ ਪ੍ਰਿੰ. ਦਲਜੀਤ ਕੌਰ ਵਲੋਂ ਡਾ. ਰਾਜਬੀਰ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ।ਪਿੰਗਲਵਾੜਾ ਸਥਿਤ ਇਸ ਸਕੂਲ ਦੇ ਇਹ ਉਹ ਬੱਚੇ ਹਨ, ਜੋ ਸੁਣ-ਬੋਲ ਤਾਂ ਭਾਵੇਂ ਨਹੀਂ ਸਕਦੇ, ਪਰ ਆਪਣੇ ਸਾਈਨ ਲੈਂਗੂਏਜ ਦੇ ਜ਼ਰੀਏ ਆਪਣੇ ਮਨ ਦੇ ਹਾਵਾਂ-ਭਾਵਾਂ ਨੂੰ ਪ੍ਰਗਟ ਕਰਦੇ ਹਨ।ਡਾ. ਰਾਜਬੀਰ ਕੌਰ ਕੌਰ ਨੇ ਆਪਣੇ ਮਿਸਿਜ ਇੰਡੀਆ ਦੇ ਖਿਤਾਬ ਹਾਸਲ ਕਰਨ ਤੱਕ ਦੇ ਤਜਰਬੇ ਨੂੰ ਬੱਚਿਆਂ ਨਾਲ ਸਾਂਝਾ ਕੀਤਾ ਅਤੇ ਬੱਚੇ ਵੀ ਉਨ੍ਹਾਂ ਨਾਲ ਮਿਲ ਕੇ ਬੇਹੱਦ ਖੁਸ਼ ਹੋਏ।ਉਨ੍ਹਾਂ ਬੱਚਿਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਰੇ ਬੱਚੇ ਇਹ ਨਾ ਸਮਝਣ ਕਿ ਉਹ ਸੁਣ ਬੋਲ ਨਹੀਂ ਸਕਦੇ ਤਾਂ ਕੁੱਝ ਕਰ ਨਹੀਂ ਸਕਦੇ।ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਵਿਚ ਕੋਈ ਨਾ ਕੋਈ ਟੈਲੰਟ ਜਰੂਰ ਹੈ।ਕਿਸੇ ਵਿਚ ਡਾਂਸ, ਐਕਟਿੰਗ ਤਾਂ ਕਿਸੇ ਵਿਚ ਮਾਡਲਿੰਗ, ਪਰ ਇਸ ਦੇ ਨਾਲ-ਨਾਲ ਪੜ੍ਹਣਾ ਵੀ ਬੇਹੱਦ ਜਰੂਰੀ ਹੈ।ਇਸ ਲਈ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਜੀਵਨ ਵਿਚ ਇਕ ਮਕਸਦ ਧਾਰਨ ਕਰੋ ਤੇ ਆਪਣੀ ਪਛਾਣ ਕਾਇਮ ਕਰਨ ਲਈ ਆਪਣਾ ਹੁਨਰ ਜਰੂਰ ਪਛਾਣੋ। PPN1501201821
ਜਿਕਰਯੋਗ ਹੈ ਕਿ ਡਾ. ਰੰਧਾਵਾ ਵਲੋਂ ਬੱਚਿਆਂ ਨਾਲ ਕੀਤੀ ਗੱਲਬਾਤ ਨੂੰ ਸਕੂਲ ਦੇ ਅਧਿਆਪਕ ਵਲੋਂ ਸਾਈਨ ਲੈਂਗੂਏਜ਼ ਜਰੀਏ ਦੱਸਿਆ ਗਿਆ।ਡਾ. ਰੰਧਾਵਾ ਨੇ ਬੱਚਿਆਂ ਨੂੰ ਮਾਤਾ-ਪਿਤਾ, ਅਧਿਆਪਕਾਂ ਅਤੇ ਹਰ ਵੱਡੇ ਦਾ ਸਨਮਾਨ ਤੇ ਛੋਟਿਆਂ ਨੂੰ ਪਿਆਰ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਬੱਚਿਆਂ ਨਾਲ ਵੱਖ-ਵੱਖ ਗੇਮਾਂ ਵੀ ਖੇਡੀਆਂ ਤੇ ਬੱਚਿਆਂ ਨੇ ਖੂਬ ਮਸਤੀ ਕਰਕੇ ਮਨੋਰੰਜਨ ਕੀਤਾ।ਬੱਚਿਆਂ ਨੇ ਡਾਂਸ, ਐਕਟਿੰਗ ਵੀ ਕਰਕੇ ਦਿਖਾਈ ਤੇ ਇਕ ਨਾਟਕ ਵੀ ਖੇਡਿਆ।ਇਥੋਂ ਤੱਕ ‘ਮਿਸਿਜ਼ ਇੰਡੀਆ ਪ੍ਰਾਈਡ ਆਫ ਨੇਸ਼ਨ 2017-18’ ਦੇ ਜੇਤੂ ਡਾ. ਰਾਜਬੀਰ ਕੌਰ ਰੰਧਾਵਾ ਔਲਖ ਨਾਲ ਕੈਟ-ਵਾਕ ਕਰਕੇ ਬੱਚੇ ਬੇਹੱਦ ਖੁਸ਼ ਹੋਏ।ਡਾ. ਰਾਜਬੀਰ ਕੌਰ ਰੰਧਾਵਾ ਨੇ ਇਨ੍ਹਾਂ ਬੱਚਿਆਂ ਨੂੰ ਦੰਦਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਅਤੇ ਦੰਦਾਂ ਦੀ ਅੰਦਰੂਨੀ ਬੀਮਾਰੀਆਂ ਬਾਰੇ ਗਹਿਰਾਈ ਨਾਲ ਸਮਝਾਇਆ।ਉਨ੍ਹਾਂ ਬੱਚਿਆਂ ਨੂੰ ਖਾਣ-ਪੀਣ ਦਾ ਸਮਾਨ ਵੀ ਵੰਡਿਆ ਅਤੇ ਸਕੂਲ ਸਟਾਫ ਨੂੰ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਦੇ ਲਈ ਹਰ ਬਣਦੀ ਮਦਦ ਕਰਨਗੇ।
ਇਸ ਮੌਕੇ ਪ੍ਰਿੰ. ਦਲਜੀਤ ਕੌਰ, ਨੀਲਮ ਵਿਨਾਇਕ, ਨਵਜੋਤ ਕੌਰ, ਸੰਦੀਪ ਕੌਰ, ਗਗਨਦੀਪ ਕੌਰ, ਮਧੂ ਬਾਲਾ, ਗੁਰਪ੍ਰੀਤ ਕੌਰ, ਰਣਜੀਤ ਕੌਰ, ਸੁਖਜਿੰਦਰ ਕੌਰ, ਨਿਸ਼ਾ, ਸੰਦੀਪ ਸਿੰਘ ਆਦਿ ਹਾਜ਼ਰ ਸਨ।

Check Also

ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …

Leave a Reply