ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਗੈਰ-ਸਿਆਸੀ ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਇਕ ਪੁਰਾਤਨ ਤੇ ਨਾਮਵਰ ਜਥੇਬੰਦੀ ਹੈ।ਜਿਸ ਦਾ ਸਿੱਖਿਆ ਅਤੇ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਹੈ।
ਉਨਾਂ ਕਿਹਾ ਕਿ ਇਸ ਜਥੇਬੰਦੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਸ਼ਰਮਨਾਕ ਵਿਵਾਦ ਵਿਚ ਘਿਰਣਾ ਆਪਣੇ ਆਪ ਵਿਚ ਇਕ ਨਮੋਸ਼ੀਜਨਕ ਸਥਿਤੀ ਹੈ।ਜਿਸ ਨੇ ਪਰਿਵਾਰ ਨੂੰ ਡੂੰਘਾ ਸਦਮਾ ਦਿੱਤਾ ਤੇ ਘਾਟਾ ਪਾਇਆ ਹੈ।ਇਸ ਦੇ ਬਾਵਜੂਦ ਕਥਿਤ ਪ੍ਰਧਾਨ ਵਲੋਂ ਅੱਜ ਤੱਕ ਅਸਤੀਫਾ ਨਾ ਦੇਣਾ ਅਤੇ ਕਾਬਜ਼ ਰਹਿਣ ਲਈ ਸਰਗਰਮ ਰਹਿਣਾ ਅਨੈਤਿਕ ਵਰਤਾਰਾ ਹੈ।ਕਿਉਂਕਿ ਇਹ ਮਾਮਲਾ ਲੋਕ ਕਚਹਿਰੀ ਵਿਚ ਜਾ ਚੁੱਕਾ ਹੈ।ਇਸ ਲਈ ਇਸ ਨੂੰ ਕੇਵਲ ਕਾਨੂੰਨੀ ਪ੍ਰਕਿਰਿਆ ਦੇ ਦਾਅ-ਪੇਚਾਂ ਨਾਲ ਉਲਝਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ।ਜੋ ਲੋਕ ਦੀਵਾਨ ਦੇ ਮੈਂਬਰ ਹੁੰਦਿਆਂ ਇਸ ਪਰਿਵਾਰ ਨੂੰ ਪਕੜ `ਤੇ ਜਕੜ ਬਣਾਏ ਰੱਖਣ ਦੀ ਉਲਝਣ ਲਈ ਉਤਸ਼ਾਹਿਤ ਕਰ ਰਹੇ ਹਨ, ਉਹ ਜਿੱਥੇ ਸਿੱਖ ਪੰਥ ਨਾਲ ਧੋਖਾ ਕਰ ਰਹੇ ਹਨ, ਉਥੇ ਪਰਿਵਾਰ ਨੂੰ ਸੇਵਾ ਦੀ ਥਾਂ ਸੰਕਟ ਵੱਲ ਧੱਕ ਰਹੇ ਹਨ।
ਗਿਆਨੀ ਕੇਵਲ ਸਿਮਘ ਨੇ ਕਿਹਾ ਕਿ ਪੰਥਕ ਤਾਲਮੇਲ ਸੰਗਠਨ ਅਪੀਲ ਕਰਦਾ ਹੈ ਕਿ ਕਿਸੇ ਢੰਗ ਨਾਲ ਵੀ ਪ੍ਰਦਰਸ਼ਨ ਕਰਕੇ ਚੀਫ ਖਾਲਸਾ ਦੀਵਾਨ ਨੂੰ ਪ੍ਰਭਾਵਤ ਕਰਨ ਵਾਲੀਆਂ ਸਰਗਰਮੀਆਂ ਤੁਰੰਤ ਬੰਦ ਕੀਤੀਆਂ ਜਾਣ।ਉਚੀ-ਸੁੱਚੀ ਸੰਸਥਾ ਦੇ ਸੁੱਚੇ ਲੋਕਤੰਤਰ ਨੂੰ ਪਹਿਲ ਦਿੱਤੀ ਜਾਵੇ ਅਤੇ ਕਿਸੇ ਵੀ ਖਾਨਾਜੰਗੀ ਨੂੰ ਪਛਾੜਿਆ ਜਾਵੇ।ਇਸ ਸੰਸਥਾ ਅੰਦਰਲੀਆਂ ਨੈਤਿਕ ਕਦਰਾਂ-ਕੀਮਤਾਂ ਦੀ ਬਹਾਲੀ ਲਈ ਹਰ ਮੈਂਬਰ ਆਪਣਾ ਫਰਜ਼ ਨਿਭਾਵੇ ਅਤੇ ਆਪਣੇ ਆਪ ਨੂੰ ਪੰਥ ਅੱਗੇ ਜਵਾਬਦੇਹ ਸਮਝੇ।ਸਿੱਖ ਕੌਮ ਕਿਸੇ ਵੀ ਅਨੈਤਿਕ ਵਰਤਾਰੇ ਨੂੰ ਸਹਿਣ ਨਹੀਂ ਕਰ ਸਕਦੀ।ਇਸ ਲਈ ਚੀਫ ਖਾਲਸਾ ਦੀਵਾਨ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦਾ ਵਿਸ਼ਵਾਸ਼ ਦਿਵਾਉਣ ਲਈ ਤੁਰੰਤ ਕਦਮ ਉਠਾਵੇ।
Check Also
ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ
ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …
Punjab Post Daily Online Newspaper & Print Media