Friday, March 13, 2026

‘ਵਾਤਾਵਰਣ ’ਚ ਮਨੁੱਖੀ ਦਖਲ-ਅੰਦਾਜ਼ੀ ਤੇ ਉਸਦੇ ਦੁਸ਼ ਪ੍ਰਭਾਵ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਵਿਖੇ ਜੂਆਲੋਜੀਕਲ ਸੋਸਾਇਟੀ ਵੱਲੋਂ ‘ਵਾਤਾਵਰਣ ’ਚ ਮੁੱਖੀ ਦਖਲ-PPN1601201802ਅੰਦਾਜ਼ੀ ਅਤੇ ਉਸਦੇ ਦੁਸ਼ ਪ੍ਰਭਾਵ’ ਵਿਸ਼ੇ ’ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਡਾ. ਮਾਰਕ ਫ਼ਰਂਜ਼ਿਲ ਸੀਨੀਅਰ ਸਾਇੰਸਟਿਸਟ, ਯੂ.ਐਫ਼.ਜੈਡ ਜਰਮਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸੋਸਾਇਟੀ ਦੇ ਕੋਆਰਡੀਨੇਟਰ ਡਾ. ਜ਼ੋਰਾਵਰ ਸਿੰਘ ਨੇ ਡਾ. ਫ਼ਰੈਂਜ਼ਿਲ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਉਂਦਿਆਂ ਹੋਇਆ ਕਿਹਾ ਕਿ ਉਹ ਅੱਜ-ਕੱਲ੍ਹ ਜਰਮਨੀ ਵਿਖ ਮਧੂ-ਮੱਖੀਆਂ ਅਤੇ ਤਿੱਤਲੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਅਤੇ ਉਨ੍ਹਾਂ ਦੇ ਵਿਲੁਪਤ ਹੋਣ ਦੇ ਕਾਰਨਾਂ ’ਤੇ ਖੋਜ਼ ਕਾਰਜ ਕਰ ਰਹੇ ਹਨ।
ਇਸ ਮੌਕੇ ਪ੍ਰਿੰ: ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਡਾ. ਮਾਰਕ ਦੇ ਲੈਕਚਰ ਤੋਂ ਸੇਧ ਲੈਂਦਿਆਂ ਹੋਇਆ ਵਾਤਾਵਰਣ ਪ੍ਰਤੀ ਸੁਚੇਤ ਹੋਣ ਲਈ ਪ੍ਰੇਰਿਆ।ਉਨ੍ਹਾਂ ਕਾਲਜ ਦੀ ਤਸਵੀਰ ਭੇਟ ਕਰਕੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਸੋਸਾਇਟੀ ਦੇ ਕੁਆਰਡੀਨੇਟਰ ਡਾ. ਜਸਜੀਤ ਕੌਰ ਰੰਧਾਵਾ ਨੇ ਗੁਲਦਸਤਾ ਭੇਟ ਕਰਕੇ ਡਾ. ਮਾਰਕ ਦਾ ਸਵਾਗਤ ਕੀਤਾ।ਆਪਣੇ ਲੈਕਚਰ ਦੌਰਾਨ ਉਨ੍ਹਾਂ ਕਿਹਾ ਕਿ ਵੱਧਦੇ ਉਦਯੋਗੀਕਰਨ ਅਤੇ ਪ੍ਰਦੂਸ਼ਣ ਕਰਕੇ ਬਹੁਤ ਸਾਰੀਆਂ ਪੰਛੀਆਂ, ਕੀੜਿਆਂ, ਮੱਛੀਆਂ ਅਤੇ ਸਤਨਧਾਰੀ ਜੀਵ ਵਿਲੁਪਤ ਹੋਣ ਦੇ ਕਗਾਰ ’ਤੇ ਹਨ।ਉਨ੍ਹਾਂ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਗਿਆਨੀਆਂ ਦਾ ਸੈਮੀਨਾਰ ਅਤੇ ਵਿਗਿਆਨ ਗੋਸ਼ਟੀਆ ’ਚ ਭਾਗ ਲੈ ਕੇ ਪਰਚੇ ਪੜਨਾ ਹੀ ਕਾਫ਼ੀ ਨਹੀਂ, ਬਲਕਿ ਸਮੂਹ ਦੇਸ਼ਾਂ ਦੇ ਉੱਘੇ ਵਿਦਵਾਨਾਂ ਅਤੇ ਵਿਗਿਆਨੀਆਂ ਨੂੰ ਇਕੱਠੇ ਹੋ ਕੇ ਇਕ ਸੋਚ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਜੋ ਵਾਤਾਵਰਣ ’ਚ ਵੱਧਦੀ ਮਨੁੱਖੀ ਦਖਲ-ਅੰਦਾਜ਼ੀ ਦੇ ਦੁਸ਼ਪ੍ਰਭਾਵਾਂ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਡਾ. ਜਸਵਿੰਦਰ ਸਿੰਘ, ਡਾ. ਅਮਨਦੀਪ ਸਿੰਘ, ਡਾ. ਰਾਜਬੀਰ ਕੌਰ, ਡਾ. ਸਤਿੰਦਰ ਕੌਰ ਪਨੂੰ, ਡਾ. ਗੁਰਲੀਨ ਕੌਰ, ਪ੍ਰੋ: ਸੁਖਪ੍ਰੀਤ ਕੌਰ, ਪ੍ਰੋ: ਹਰਸ਼ਰਨ ਕੌਰ, ਪ੍ਰੋ: ਆਰਤੀ ਸ਼ਰਮਾ, ਡਾ. ਇੰਦੂ, ਪ੍ਰੋ: ਸੁਖਮਨਦੀਪ ਕੌਰ, ਪ੍ਰੋ: ਜਸ਼ਨਦੀਪ ਸੰਧੂ ਆਦਿ ਵੀ ਸ਼ਾਮਿਲ ਸਨ।

 

 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply