ਅੰਮ੍ਰਿਤਸਰ. 16 ਜਨਵਰੀ (ਪੰਜਾਬ ਪੋਸਟ-ਸ਼ੈਫੀ ਸੰਧੂ) – ਬਾਬਾ ਸ਼ੀ੍ਰ ਚੰਦ ਚੈਰੀਟੇਬਲ ਟਰੱਸਟ ਰਜਿ. ਦੇ ਵੱਲੋਂ ਸ਼੍ਰੀ ਗੁਰੂ ਅਮਰਦਾਸ ਪੈਰਾਮੈਡੀਕਲ ਕਾਲਜ
ਜੀਐਨਡੀਯੂ ਸ਼ਾਪਿੰਗ ਕੰਪਲੈਕਸ ਜੀ.ਟੀ ਰੋਡ, ਛੇਹਰਟਾ ਵਿਖੇ ਐਮ.ਡੀ ਮੈਡਮ ਅੰਮ੍ਰਿਤ ਕੌਰ ਦੀ ਦੇਖ-ਰੇਖ ਤੇ ਚੇਅਰਮੈਨ ਡਾ. ਐਲ.ਐਸ ਰਾਜਨ ਦੇ ਪ੍ਰਬੰਧਾਂ ਹੇਠ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਉੱਘੇ ਸਮਾਜ ਸੇਵਕ ਸਿਮਰਨਜੀਤ ਸਿੰਘ ਭੈਰੋਂ ਕੋਟ ਖਾਲਸਾ ਨੇ ਕੀਤਾ।ਇਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 200 ਦੇ ਕਰੀਬ ਮਹਿਲਾ-ਪੁਰਸ਼, ਬਜ਼ੁਰੱਗ ਤੇ ਬੱਚਿਆਂ ਦੀ ਫ੍ਰੀ ਮੈਡੀਕਲ ਜਾਂਚ ਕਰਕੇ ਫ੍ਰੀ ਲੈਬ ਟੈਸਟ ਕਰਨ ਤੋਂ ਬਾਅਦ ਫ੍ਰੀ ਦਵਾਈਆਂ ਵੀ ਫੰਡੀਆਂ ਗਈਆਂ।ਇਸ ਮੌਕੇ ਸਮਾਜ ਸੇਵਕ ਭੈਰੋਂ ਨੇ ਕਿਹਾ ਕਿ ਬਿਨ੍ਹਾਂ ਕਿਸੇ ਸਰਕਾਰੀ ਸਹਾਇਤਾ ਦੇ ਅਜਿਹੇ ਫ੍ਰੀ ਮੈਡੀਕਲ ਚੈਕਅੱਪ ਕੈਂਪਾਂ ਦਾ ਆਯੋਜਨ ਕਰਨਾ ਸ਼ਲਾਘਾਯੋਗ ਹੈ। ਜਿਸ ਦੇ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ।ਉਨ੍ਹਾਂ ਕਿਹਾ ਕਿ ਸਸਤੀਆਂ ਤੇ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਦਾਅਵੇ ਕਰਕੇ ਗਰੀਬ ਮਰੀਜਾਂ ਦੀ ਲੁੱਟ-ਖਸੁੱਟ ਕਰਨ ਵਾਲੀਆਂ ਨਿੱਜੀ ਸਿਹਤ ਸੰਸਥਾਵਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਡਾ. ਐਲ.ਐਸ ਰਾਜਨ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸ੍ਰੀ ਗੁਰੂ ਅਮਰਦਾਸ ਪੈਰਾਮੈਡੀਕਲ ਕਾਲਜ ਮਹੀਨੇ ਵਿੱਚ ਦੋ ਵਾਰ ਅਜਿਹੇ ਕੈਂਪਾਂ ਦਾ ਆਯੋਜਨ ਕਰਨ ਲਈ ਵਚਨਬੱੱਧ ਹੈ। ੲਲਾਕਾ ਨਿਵਾਸੀਆਂ ਨੂੰ ਇਸ ਦਾ ਲਾਹਾ ਲੈਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਕੈਂਪਾਂ ਤੋਂ ਇਲਾਵਾ ਨਾ ਮਾਤਰ ਰੇਟਾਂ `ਤੇ ਉਹ ਹਰੇਕ ਪ੍ਰਕਾਰ ਦੇ ਲੈਬ ਟੈਸਟ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਵੱਚਨਬੱਧ ਹਨ।ਜਿਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਹਸਪਤਾਲਾਂ ਨਾਲ ਸਮਝੌਤਾ ਕੀਤਾ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੈਂਪਾਂ ਦੇ ਆਯੋਜਨ ਲਈ ਸਮਾਜ ਸੇਵੀ ਸੰਸਥਾਵਾਂ ਉਨ੍ਹਾਂ ਦੇ ਨਾਲ ਨਿੱਜੀ ਤੌਰ ਤੇ ਸੰਪਰਕ ਕਰ ਸਕਦੀਆਂ ਹਨ।
ਇਸ ਮੌਕੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਪਰਿਵਾਰਿਕ ਮੈਂਬਰਾਂ ਲਈ ਫ੍ਰੀ ਜਲ-ਪਾਨ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਇੰਜੀਨੀਅਰ ਜੁਗਿੰਦਰ ਸਿੰਘ ਬੱਗਾ, ਡਾ. ਸਰਦਾਰ ਮਸੀਹ, ਡਾ. ਪੂਜਾ, ਡਾ. ਬਿਊਟੀ ਸਿੰਘ, ਪੌਰਵੀ ਸ਼ਰਮਾ, ਸਰਬਜੀਤ ਕੌਰ, ਵੈਸ਼ਾਲੀ, ਅਨੁਜ, ਗੁਰਨੇਕ ਸਿੰਘ, ਲਵਪ੍ਰੀਤ, ਅਰਸ਼ਦੀਪ ਕੌਰ, ਤਰੁਨਜੀਤ ਕੌਰ, ਜਸਪਾਲ ਕੌਰ, ਰੇਖਾ, ਜੀ.ਐਸ ਸੰਧੂ, ਪੂਜਾ, ਲਵਪ੍ਰੀਤ ਕੌਰ, ਰਿਸ਼ੂ ਸ਼ਰਮਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media