Tuesday, August 11, 2026

ਜੇ ਸ਼ਹਿਰ ਨੂੰ ਕਰਨਾ ਹੈ ਸਾਫ ਤੇ ‘ਸਵੱਛਤਾ ਐਪ’ ਦਾ ਲਓ ਸਾਥ

ਆਨਲਾਇਨ ਸ਼ਿਕਾਇਤ ਦਰਜ ਕਰਵਾਉਣ ’ਤੇ ਹੁੰਦਾ ਹੈ ਤਰੁੰਤ ਹੱਲ- ਸੋਨਾਲੀ ਗਿਰੀ
ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਰਟ ਸਿਟੀ ਵਜੋਂ ਵਿਕਸਤ ਹੋਣ ਜਾ ਰਹੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਅਤੇ ਕੂੜਾ-ਕੜਕਟ SOnali GIri MCA COmmisionerਫੈਲੇ ਹੋਣ ਦੀਆਂ ਸ਼ਿਕਾਇਤਾਂ ਦਾ ਛੇਤੀ ਤੋਂ ਛੇਤੀ ਹੱਲ ਕਰਨ ਦੇ ਇਰਾਦੇ ਨਾਲ ਮਿਉਂਸੀਪਲ ਕਾਰਪੋਰੇਸ਼ਨ ਨੇ ਨਵੀਂ ਤਕਨੀਕ ਦਾ ਸਹਾਰਾ ਲੈਂਦੇ ਹੋਏ ‘ਸਵੱਛਤਾ ਐਪ’ ਡਿਜ਼ਾਇਨ ਕੀਤਾ ਹੈ, ਜੋ ਕਿ ਗੁਗਲ ਪਲੇਅ ਸਟੋਰ ਤੋਂ ਫੋਨ ਵਿਚ ਡਾੳੂਨਲੋਡ ਕੀਤਾ ਜਾ ਸਕਦਾ ਹੈ।ਇਹ ਜਾਣਕਾਰੀ ਦਿੰਦੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਨੂੰ ਮੋਬਾਈਲ ਫੋਨ ਵਿਚ ਡਾਊਨਲੋਡ ਕਰਕੇ ਕੋਈ ਵੀ ਵਿਅਕਤੀ ਸ਼ਹਿਰ ਵਿਚ ਫੈਲੀ ਗੰਦਗੀ ਆਦਿ ਦੀ ਤਸਵੀਰ ਭੇਜ ਕੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸ ਦਾ ਹੱਲ ਕਾਰਪੋਰੇਸ਼ਨ ਦੇ ਕਰਮਚਾਰੀ 24 ਘੰਟਿਆਂ ਵਿਚ ਕਰਨ ਲਈ ਪਾਬੰਦ ਹੋਣਗੇ।ਉਨਾਂ ਦੱਸਿਆ ਕਿ ਇਸ ਐਪਲੀਕੇਸ਼ਨ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਸੈਨਟਰੀ ਇੰਸਪੈਕਟਰ ਅਤੇ ਹੋਰ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਅਤੇ ਉਹ ਇਸ ਆਨਲਾਈਨ ਸ਼ਿਕਾਇਤ ਦੀ ਲੋਕੇਸ਼ਨ ਜੀ.ਪੀ.ਐਸ ਦੀ ਮਦਦ ਨਾਲ ਤਰੁੰਤ ਪਤਾ ਲਗਾ ਕੇ ਸਫਾਈ ਕਰਮਚਾਰੀਆਂ ਨੂੰ ਭੇਜ ਦਿੰਦੇ ਹਨ, ਜੋ ਕਿ ਉਥੋਂ ਕੂੜਾ-ਕੜਕਟ ਆਦਿ ਹਟਾਉਣ ਤੋਂ ਤਰੁੰਤ ਬਾਅਦ ਉਸੇ ਥਾਂ ਦੀ ਦੁਬਾਰਾ ਤਸਵੀਰ ਖਿੱਚ ਕੇ ਸ਼ਿਕਾਇਤਕਰਤਾ ਨੂੰ ਵਾਪਸ ਭੇਜ ਦਿੰਦੇ ਹਨ।ਉਨਾਂ ਸ਼ਹਿਰ ਵਾਸੀਆਂ ਅਤੇ ਬਾਹਰੋਂ ਆਉਂਦੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਇਸ ਨਵੀਂ ਤਕਨੀਕ ਦਾ ਸਹਾਰਾ ਜਰੂਰ ਲੈਣ।ਉਨਾਂ ਦੱਸਿਆ ਕਿ ਅੰਮ੍ਰਿਤਸਰ, ਜਿਸ ਨੂੰ ਸਮਾਰਟ ਸਿਟੀ ਐਲਾਨਿਆ ਜਾ ਚੁੱਕਾ ਹੈ, ਨੂੰ ਦੇਸ਼ ਦੇ ਸਭ ਤੋਂ ਸਾਫ ਸ਼ਹਿਰਾਂ ਵਿਚ ਲਿਆਉਣਾ ਹੈ, ਤਾਂ ਇਸ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply