Saturday, December 28, 2024

ਚੰਡੀਗੜ੍ਹ-ਪੰਜਾਬ ਜਰਨਲਿਸਟ ਐਸੋ: ਦੇ ਅਹੁਦੇਦਾਰਾਂ ਦਾ ਐਲਾਨ

ਕੰਗ ਸੀਨੀ ਮੀਤ ਪ੍ਰਧਾਨ, ਤੇ ਦਿਨੇਸ਼ ਸਰਮਾ ਜਨਰਲ ਸਕੱਤਰ ਬਣੇ

PPN290710

ਤਰਸਿੱਕਾ, ਰਈਆ (ਕੰਵਲਜੀਤ ਸਿੰਘ, ਬਲਵਿੰਦਰ ਸੰਧੂ) ਅੱਜ ਇਥੇ ਚੰਡੀਗੜ੍ਹ-ਪੰਜਾਬ ਜਰਨਲਿਸਟ ਐਸੋ: ਬਲਾਕ ਰਈਆ ਦੀ ਜਰੂਰੀ ਮੀਟਿੰਗ ਬਲਾਕ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਨਹਿਰੀ ਵਿਸ਼ਰਾਮਘਰ ਰਈਆ ਵਿਖੇ ਹੋਈ, ਜਿਸ ਦੌਰਾਨ ਐਸੋ: ਦੀਆ ਪ੍ਰਾਪਤੀਆ ਅਤੇ ਪੱਤਰਕਾਰਾਂ ਦੀਆਂ ਮੁਸ਼ਿਕਲਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਸੂਬਾਈ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਯੂਨੀਅਨ ਵੱਲੋ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਦੂਸਰੀ ਵਾਰ ਬਣੇ ਬਲਾਕ ਪ੍ਰਧਾਨ ਵੱਲੋ ਐਸੋ: ਦੇ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਗਿਆ। ਥਾਪੇ ਗਏ ਨਵੇ ਅਹੁਦੇਦਾਰਾਂ ‘ਚ ਸਰਵ ਸ਼੍ਰੀ ਸੁੱਚਾ ਸਿੰਘ ਘੁੰਮਣ ਸਰਪ੍ਰਸਤ, ਸ਼ਰਨਬੀਰ ਸਿੰਘ ਕੰਗ, ਦਲਜੀਤ ਸਿੰਘ ਮਹਿਤਾ (ਦੋਵੇ ਸੀਨੀਅਰ ਮੀਤ ਪ੍ਰਧਾਨ), ਵਿੱਕੀ ਉਮਰਾਨੰਗਲ, ਸੁਰਿੰਦਰਪਾਲ ਲੱਡੂ (ਦੋਵੇ ਮੀਤ ਪ੍ਰਧਾਨ), ਦਿਨੇਸ਼ ਸਰਮਾ ਤੇ ਅਵਤਾਰ ਸਿੰਘ ਜੰਮੂ (ਦੋਵੇ ਜਨਰਲ ਸਕੱਤਰ), ਜਤਿੰਦਰਪਾਲ ਮਹਿਤਾ, ਧਰਮਿੰਦਰ ਸਿੰਘ ਭੰਮਰ੍ਹਾ (ਦੋਵੇ ਸਕੱਤਰ), ਸੁਰਜੀਤ ਸਿੰਘ ਖਾਲਸਾ, ਸਤਨਾਮ ਸਿੰਘ ਜੱਜ (ਦੋਵੇ ਖਜ਼ਾਨਚੀ), ਗੌਰਵ ਜੋਸ਼ੀ, ਗੁਰਦਰਸ਼ਨ ਪ੍ਰਿ੍ਰੰਸ਼ (ਪ੍ਰੈੱਸ ਸਕੱਤਰ), ਵਿਸ਼ਾਲ ਮੰਨਣ, ਬਲਵਿੰਦਰ ਸਿੰਘ ਸੰਧੂ (ਦੋਵੇ ਮੁਖ ਬੁਲਾਰੇ), ਦਲਜੀਤ ਸਿੰਘ ਗਿੱਲ, ਸੁਰਜੀਤ ਸਿੰਘ ਕੰਗ (ਪ੍ਰਾਪੇਗੰਡਾ ਸੈਕਟਰੀ), ਜਦਕਿ ਸੁਖਵਿੰਦਰ ਸਿੰਘ ਵਿੱਕੀ, ਹਰਵਿੰਦਰ ਸਿੰਘ ਘੁੰਮਣ, ਦਲਬੀਰ ਸਿੰਘ ਟੌਂਗ, ਸੋਨਲ ਦਿਵੇਸ਼ਰ ਤੇ ਕੰਵਲਜੀਤ ਸਿੰਘ ਜੋਧਾਨਗਰੀ ਐਗਜੈਕਟਿਵ ਮੈਬਰ ਚੁਣੇ ਗਏ। ਇਸ ਮੌਕੇ ਸਮੂੰਹ ਪੱਤਰਕਾਰਾਂ ਵੱਲੋ ਸੂਬਾਈ ਪ੍ਰਧਾਨ ਜਸਬੀਰ ਸਿੰਘ ਪੱਟੀ ਦੇ ਅਗਵਾਈ ‘ਚ ਪੂਰਨ ਭਰੋਸਾ ਪ੍ਰਗਟਾਇਆ ਗਿਆ।

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …

Leave a Reply