Saturday, March 14, 2026

ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਗਤਕਾ ਮੁਕਾਬਲੇ ਅੱਜ

rana-paramjit-singhਨਵੀਂ ਦਿੱਲੀ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਗਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਪੀਤਮ ਪੁਰਾ ਦੀ ਗਤਕਾ ਸੋਸਾਇਟੀ ਵਲੋਂ ਸੋਮਵਾਰ 22 ਜਨਵਰੀ ਨੂੰ ਇੰਟਰ ਸਕੂਲ ਗਤਕਾ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਪ੍ਰਧਾਨ ਦਿੱਲੀ ਗਤਕਾ ਐਸੋਸੀਏਸ਼ਨ ਅਤੇ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦੱਸਿਆ ਕਿ ਗਤਕਾ ਸੋਸਾਇਟੀ ਵਲੋਂ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਦਿੱਲੀ ਦੇ ਸਕੂਲਾਂ ਦੀਆਂ ਗਤਕਾ ਟੀਮਾਂ ਨੂੰ ਖੁੱਲ੍ਹਾ ਸਦਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਗਤਕਾ ਖੇਡਣ ਵੱਲ ਰੁਝਾਨ ਪੈਦਾ ਕਰਨ ਲਈ ਅਜਿਹੇ ਮੁਕਾਬਲਿਆਂ ਦਾ ਆਯੋਜਨ ਬਹੁਤ ਜ਼ਰੂਰੀ ਹੈ।ਰਾਣਾ ਅਤੇ ਦਿੱਲੀ ਗਤਕਾ ਐਸੋਸੀਏਸ਼ਨ ਦੇ ਜਨਰਲ ਸਕਤਰ ਜ਼ੋਰਾਵਰ ਸਿੰਘ ਨੇ ਦਸਿਆ ਕਿ ਸਮੇਂ-ਸਮੇਂ ਗਤਕਾ ਮੁਕਾਬਲਿਆਂ ਨੰ ਉਤਸਾਹਿਤ ਕਰਨ ਲਈ ਉਨ੍ਹਾਂ ਦੀ ਗਤਕਾ ਐਸੋਸੀਏਸ਼ਨ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਂਦਾ ਰਹੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply