ਅੰਮ੍ਰਿਤਸਰ ਟਰੇਸੀ (ਕੈਲੀਫੋਰਨੀਆ), 21 ਜਨਵਰੀ (ਪੰਜਾਬ ਪੋਸਟ ਬਿਊਰੋ) – ਆਪਣੇ ਵਧੀਆ ਤੇ ਕੁਆਲਿਟੀ ਖਾਣਿਆਂ ਲਈ ਮਸ਼ਹੂਰ ਸੰਸਾਰ ਰੈਸਟੋਰੈਂਟਾਂ ਦੇ ਮਾਲਕ ਸੰਤੋਖ ਸਿੰਘ ਜੱਜ ਨੂੰ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ।ਇਥੇ ਭੇਜੀ ਗਈ ਈਮੇਲ ਵਿੱਚ ਇਸ ਗੱਲ ਦਾ ਐਲਾਨ ਨਾਪਾ ਦੇ ਵਰਤਮਾਨ ਚੇਅਰਮੈਨ ਦਲਵਿੰਦਰ ਸਿੰਘ ਧੂਤ ਨੇ ਬੋਰਡ ਆਫ ਡਾਇਰੈਕਟਰਜ ਨਾਲ ਸਲਾਹ ਮਸ਼ਵਰਾ ਕਰਨ ਪਿਛੋਂ ਸੰਤੋਖ ਸਿੰਘ ਜੱਜ ਦੇ ਜਨਮ ਦਿਨ ਮੌਕੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।ਧੂਤ ਨੇ ਆਸ ਪ੍ਰਗਟ ਕੀਤੀ ਕਿ ਸੰਤੋਖ ਸਿੰਘ ਜੱਜ ਦੀ ਅਗਵਾਈ ਵਿੱਚ ਨਾਪਾ ਵਰਗੀ ਵੱਕਾਰੀ ਸੰਸਥਾ ਦਿਨ ਦੂਣੀ ਤੇ ਰਾਤ ਚੌਗੁਣੀ ਤਰੱਕੀ ਕਰੇਗੀ।ਆਪਣੀ ਇਸ ਨਿਯੁੱਕਤੀ ਉਪਰ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਜੱਜ ਨੇ ਨਾਪਾ ਦੇ ਬੋਰਡ ਆਫ ਡਾਇਰੈਕਟਰਜ ਦਾ ਧੰਨਵਾਦ ਕੀਤਾ, ਜਿਹਨਾਂ ਨੇ ਉਹਨਾਂ ਉਪਰ ਵਿਸ਼ਵਾਸ਼ ਪ੍ਰਗਟ ਕਰਕੇ ਉਹਨਾਂ ਨੂੰ ਇੰਨੀ ਭਾਰੀ ਜਿੰਮੇਵਾਰੀ ਦਿੱਤੀ ਹੈ।ਉਹਨਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਸੰਸਥਾ ਦੇ ਕੰੰਮਾਂ ਨੂੰ ਨੇਪਰੇ ਚਾੜਨ ਲਈ ਕੋਈ ਵੀ ਕਸਰ ਬਾਕੀ ਨਹੀਂ ਛਡਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਈਕ ਬੋਪਾਰਾਏ, ਮੇਜਰ ਐਚ.ਐਸ ਰੰਧਾਵਾ, ਬਲਵੰਤ ਸਿੰਘ ਮਨਟਿਕਾ, ਕਮਿਸ਼ਨਰ ਤਰਨਜੀਤ ਸਿੰਘ ਸੰਧੂ, ਮਨਜੀਤ ਸਿੰਘ ਉਪਲ ਤੇ ਨਿਰਮਲ ਸਿੰਘ ਗਿੱਲ ਆਦਿ ਆਗੂ ਵੀ ਹਾਜਰ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media