ਜੰਡਿਆਲਾ ਗੁਰੂ, 22 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਇਕ ਪਾਸੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਸਿੱਖ ਜਥੇਬੰਦੀਆਂ ਤੋਂ
ਇਲਾਵਾ ਪੰਜਾਬੀ ਭਾਈਚਾਰੇ ਵਲੋਂ ਦੇਸ਼ਾਂ, ਪ੍ਰਦੇਸ਼ਾਂ ਵਿਚ ਸੰਘਰਸ਼ ਕੀਤਾ ਜਾ ਰਿਹਾ ਹੈ, ਉਥੇ ਹੀ ਪੰਜਾਬੀ ਫਿਲਮਾਂ ਦੇ ਸ਼ੌਕੀਨਾ ਲਈ ਫਿਲਮ ਦੇ ਨਿਰਮਾਤਾ ਵਲੋਂ ਭੱਦੀ ਸ਼ਬਦਾਵਲੀ ਵਰਤ ਕੇ ਫਿਲਮ ਪੇਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਵੀ ਫਿਲਮ ਦੇਖੇ ਉਸ ਦੇ ਮਨ ਵਿਚ ਪੰਜਾਬੀਆਂ ਪ੍ਰਤੀ ਅਜਿਹੀ ਭਾਵਨਾ ਸਾਹਮਣੇ ਆਵੇ ਕਿ ਪੰਜਾਬੀ “ਅਨਪੜ੍ਹ ਹਾਂ ਫੁੱਦੂ ਨਹੀਂ”, ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਪੰਜਾਬੀ ਫਿਲਮ ਦੇ ਪੋਸਟਰ ਤੋਂ ਇਹੀ ਸੰਕੇਤ ਮਿਲ ਰਹੇ ਹਨ।
ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਮਲਹੋਤਰਾ ਨੇ ਇਸ ਫਿਲਮ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਦੁਖ ਦੀ ਗੱੱਲ ਹੈ ਕਿ ਫਿਲਮ ਦੇ ਪੋਸਟਰ ਵਿਚ ਅਪਮਾਨਜਨਕ ਸ਼ਬਦ ਨੂੰ ਸਰੇਆਮ ਲਿਖਿਆ ਜਾ ਰਿਹਾ।ਉਹਨਾਂ ਕਿਹਾ ਕਿ `ਪੰਜਾਬ ਸਿੰਘ` ਫਿਲਮ ਨੂੰ ਸਮੂਹ ਪੰਜਾਬ ਵਾਸੀ ਨਕਾਰ ਦੇਣ ਅਤੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਦਿਖਾਉਣ ਨਾ ਕਿ ਅਜਿਹੇ ਨਿਰਮਾਤਾ ਨੂੰ ਕਮਾਈ ਦਾ ਸਾਧਨ ਦੇਣ।ਉਹਨਾਂ ਫਿਲਮ ਦੇ ਨਿਰਮਾਤਾ ਨੂੰ ਵੀ ਅਪੀਲ ਕੀਤੀ ਕਿ ਫਿਲਮ ਦੇ ਬੋਰਡਾਂ ਤੇ ਫਿਲਮ ਵਿਚੋਂ ਭੱਦੀ ਸ਼ਬਦਾਵਲੀ ਹਟਾਈ ਜਾਵੇ ਨਹੀ ਤਾ ਇਸ ਫਿਲਮ ਦੇ ਖਿਲਾਫ ਸੰਘਰਸ਼ ਉਲੀਕਿਆ ਜਾਵੇਗਾ।ਇਸ ਮੌਕੇ ਉਹਨਾਂ ਦੇ ਨਾਲ ਚਰਨਜੀਤ ਸਿੰਘ ਆਨੰਦ, ਸੋਹੰਗ ਸਿੰਘ, ਸਰਬਜੋਤ ਸਿੰਘ, ਪ੍ਰਭਜੋਤ ਸਿੰਘ, ਪਰਮਜੀਤ ਸਿੰਘ, ਅਰਵਿੰਦਰ ਸਿੰਘ, ਨਵਜੋਤ ਸਿੰਘ, ਸੁਖਦੇਵ ਸਿੰਘ ਆਦਿ ਹਾਜਰ ਸਨ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media