Friday, May 17, 2024

ਆਪ ਦੀ `ਮਾਝਾ ਮਜਬੂਤ ਮਿਸ਼ਨ 2019` ਮੁਹਿੰਮ ਦੀ ਸ਼ੁਰੂਆਤ 1 ਫਰਵਰੀ ਨੂੰ ਬਾਬਾ ਬਕਾਲਾ ਤੋਂ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਆਮ ਆਦਮੀ ਪਾਰਟੀ ਵਲੋਂ ਮਾਝਾ ਖੇਤਰ ਵਿੱਚ ਆਪਣੇ ਅਧਾਰ ਨੂੰ ਮਜ਼ੁਬੂਤ ਬਨਾਉਣ ਲਈ ‘ਮਾਝਾ AAP Logoਮਜ਼ਬੂਤ ਮਿਸ਼ਨ 2019′ ਮੁਹਿੰਮ ਦੀ 01 ਫਰਵਰੀ ਨੂੰ ਬਾਬਾ ਬਕਾਲਾ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ 28 ਫਰਵਰੀ 2019 ਤੱਕ ਚੱਲੇਗੀ ਅਤੇ 25 ਵਿਧਾਨ ਸਭਾ ਹਲਕਿਆਂ ਵਿੱਚ 750 ਮੀਟਿੰਗਾਂ ਕੀਤੀਆਂ ਜਾਣਗੀਆਂ।ਕੰਨਫਰੰਸ ਦੋਰਾਨ ਇਹ ਖੁਲਾਸਾ ਕਰਦਿਆਂ ਨਵ-ਨਿਯੁੱਕਤ ਮਾਝਾ ਜੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਰ ਮੀਟਿੰਗ ਵਿੱਚ 10-15 ਵਲੰਟੀਅਰ ਪਾਰਟੀ ਲਈ ਕੰਮ ਕਰਨ ਵਾਸਤੇ ਤਿਆਰ ਕੀਤੇ ਜਾਣਗੇ ਅਤੇ ਇਸ ਮਿਸ਼ਨ ਤਹਿਤ 10000 ਦੇ ਕਰੀਬ ਜੁਝਾਰੂ ਵਲੰਟੀਅਰਾਂ ਨੂੰ ਪਾਰਟੀ ਦਾ ਸੁਨੇਹਾ ਅਤੇ ਕਾਂਗਰਸ ਪਾਰਟੀ ਦੀ ਬਦਨਿਅਤੀ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੂਰੇ ਮਾਝੇ ਦਾ ਇਕ ‘ਵਟਸ-ਐਪ’ ਗਰੁੱਪ ਵੀ ਹੋਵੇਗਾ, ਜਿਸ ਉਪਰ ਪਾਰਟੀ ਨਾਲ ਸਬੰਧਤ ਨੀਤੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਇਸ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ‘ਆਪ’ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ।ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮਾਝਾ ਮਜਬੂਤ ਮਿਸ਼ਨ ਦੇ ਤਹਿਤ 01 ਫਰਵਰੀ ਨੂੰ ਬਾਬਾ ਬਕਾਲਾ, 2 ਫਰਵਰੀ ਪੱਟੀ, 4 ਫਰਵਰੀ ਅੰਮ੍ਰਿਤਸਰ (ਪੂਰਬੀ), 5 ਫਰਵਰੀ ਰਾਜਾ ਸਾਂਸੀ, 6 ਫਰਵਰੀ ਖਡੂਰ ਸਾਹਿਬ, 7 ਫਰਵਰੀ ਮਜੀਠਾ, 10 ਫਰਵਰੀ ਡੇਰਾ ਬਾਬਾ ਨਾਨਕ, 12 ਫਰਵਰੀ ਅਜਨਾਲਾ, 13 ਫਰਵਰੀ ਤਰਨਤਾਰਨ, 14 ਫਰਵਰੀ ਜੰਡਿਆਲਾ ਗੁਰੂ ਅਤੇ 15 ਫਰਵਰੀ ਨੂੰ ਅੰਮ੍ਰਿਤਸਰ (ਦੱਖਣੀ) ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੀ ਮਜਬੂਤੀ ਲਈ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਜਸਕਰਨ ਬੰਦੇਸ਼ਾ, ਮਾਝਾ ਇੰਚਾਰਜ (ਓਰਗਨਾਈਜੇਸ਼ਨ ਬਿਲਡਿੰਗ), ਡਾ: ਇੰਦਰਬੀਰ ਸਿੰਘ ਨਿੱਜਰ, ਇੰਚਾਰਜ, ਸੂਬਾ ਅਨੁਸ਼ਾਸ਼ਨੀ ਕਮੇਟੀ ਤੇ ਇੰਚਾਰਜ ਹਲਕਾ ਅੰਮ੍ਰਿਤਸਰ ਦੱਖਣੀ ਅਸ਼ੋਕ ਤਲਵਾੜ, ਸੂਬਾ ਜਨਰਲ ਸਕੱਤਰ, ਹਰਿੰਦਰ ਸਿੰਘ, ਸੂਬਾ ਜਨਰਲ ਸਕੱਤਰ, ਸੁਰੇਸ਼ ਸ਼ਰਮਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਪਰਗਟ ਸਿੰਘ ਚੋਗਾਵਾਂ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਡੇਰਾ ਬਾਬਾ ਨਾਨਕ, ਜਗਜੋਤ ਸਿੰਘ ਖਾਲਸਾ ਰਾਜਾ ਸਾਂਸੀ, ਸਰਬਜੋਤ ਸਿੰਘ ਅੰਮ੍ਰਿਤਸਰ ਪੂਰਬੀ, ਜਸਵਿੰਦਰ ਸਿੰਘ ਜਹਾਂਗੀਰ, ਅਟਾਰੀ, ਦਲਬੀਰ ਸਿੰਘ ਟੌਂਗ, ਬਾਬਾ ਬਕਾਲਾ, ਹਰਭਜਨ ਸਿੰਘ, ਈ.ਟੀ.ਓ, ਜੰਡਿਆਲਾ ਗੁਰੂ, ਰਣਜੀਤ ਸਿੰਘ ਚੀਮਾ, ਪੱਟੀ, ਭੁਪਿੰਦਰ ਸਿੰਘ ਬਿੱਟੂ, ਖਡੂਰ ਸਾਹਿਬ) ਇਸ ਮੌਕੇ ਉਚੇਚੇ ਤੌਰ ਤੇ ਹਾਜਰ ਸਨ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply