Tuesday, October 13, 2026

ਵਿਧਾਇਕ ਸੁਖਵਿੰਦਰ ਡੈਨੀ ਬੰਡਾਲਾ ਤੇ ਡੀ.ਸੀ ਸੰਘਾ ਨੇ ਕੀਤਾ ਚੌਂਕ ਮਹਿਤਾ ਦਾ ਦੌਰਾ

ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਜਲਦ ਨਿਪਟਾਰੇ ਲਈ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

PPN2201201812ਚੌਂਕ ਮਹਿਤਾ, 22 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਚੋਣਾਂ ਦੌਰਾਨ ਜੰਡਿਆਲਾ ਗੁਰੂ ਹਲਕੇ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਪ੍ਰਤੀ ਪੂਰੀ ਤਰ੍ਹਾਂ ਸੰਜ਼ੀਦਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਨਾਲ ਲੈ ਕੇ ਕਸਬਾ ਚੌਂਕ ਮਹਿਤਾ ਦਾ ਵਿਸ਼ੇਸ਼ ਦੌਰਾ ਕੀਤਾ ਤੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਪਬਲਿਕ ਮੀਟਿੰਗ ਕੀਤੀ।ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਜਨਰਲ ਸਕੱਤਰ ਸੁੱਖ ਰੰਧਾਵਾ ਦੇ ਗ੍ਰਹਿ ਵਿਖੇ ਹੋਈ ਇਸ ਮੀਟਿੰਗ ਦੌਰਾਨ ਏ.ਡੀ.ਸੀ ਰਵਿੰਦਰ ਸਿੰਘ, ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਐੱਮ ਬਾਬਾ ਬਕਾਲਾ ਰਵਿੰਦਰ ਸਿੰਘ ਅਰੋੜਾ, ਡੀ.ਐਸ.ਪੀ ਗੁਰਪ੍ਰਤਾਪ ਸਿੰਘ ਸਹੋਤਾ ਜੰਡਿਆਲਾ ਗੁਰੂ, ਐਸ.ਡੀ.ਓ. ਵਾਟਰ ਸਪਲਾਈ ਧਰਮਿੰਦਰ ਸਿੰਘ, ਬੀ.ਡੀ.ਪੀ.ਓ ਅਮਨਦੀਪ ਸਿੰਘ,ਜੇ.ਈ ਸੁਰਿੰਦਰ ਸਿੰਘ ਆਦਿ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਨਾਲ ਹੀ ਹਾਜ਼ਰ ਸਨ ਤਾਂ ਜੋ ਹਰ ਵਿਭਾਗ ਨਾਲ ਸਬੰਧਤ ਮੁਸ਼ਕਿਲ ਨੂੰ ਮੌਕੇ ‘ਤੇ ਹੀ ਵਿਚਾਰਦਿਆਂ ਉਸ ਦਾ ਉਚਿੱਤ ਹੱਲ ਕੱਢਿਆ ਜਾ ਸਕੇ।
ਮੀਟਿੰਗ ਦੌਰਾਨ ਸੁੱਖ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਕਾਲਾ, ਅਜੀਤ ਸਿੰਘ ਪ੍ਰਧਾਨ, ਇੰਦਰਜੀਤ ਸਿੰਘ ਕਾਕੂ, ਸੁੱਖ ਬੱਟਰ, ਕਾਮਰੇਡ ਗੁਰਮੀਤ ਸਿੰਘ ਆਦਿ ਆਗੂਆਂ ਵਲੋਂ ਇਲਾਕੇ ਨਾਲ ਸਬੰਧਤ ਕਈ ਮੁੱਦਿਆਂ ਨੂੰ ਹਲਕਾ ਵਿਧਾਇਕ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਧਿਆਨ ਹਿੱਤ ਲਿਆਂਦਾ ਗਿਆ, ਜਿਸ ਵਿੱਚ ਗੰਦੇ ਪਾਣੀ ਦਾ ਉਚਿਤ ਨਿਕਾਸ ਨਾ ਹੋਣਾ, ਨਜ਼ਾਇਜ਼ ਕਬਜ਼ਿਆਂ ਕਾਰਨ ਘੁਮਾਣ ਰੋਡ ਸਥਿਤ ਬੰਦ ਡਰੇਨ, ਸੜਕਾਂ ‘ਤੇ ਨਿੱਤ ਜਾਮ, ਸੀਵਰੇਜ਼ ਤੇ ਪਾਣੀ ਵਾਲੀ ਟੈਂਕੀ ਲਈ ਪਾਸ ਹੋਏ ਪ੍ਰਾਜੈਕਟ ਦਾ ਰੁਕੇ ਹੋਣਾ, ਸੜਕ ਕਿਨਾਰੇ ਵਸੇ ਝੁੱਗੀਆਂ-ਝੋਪੜੀਆਂ ਵਾਲ਼ਿਆ ਦਾ ਕਿਸੇ ਉਚਿਤ ਜਗਾ ਤੇ ਰੈਣ ਬਸੇਰਾ ਕਰਨਾ, ਕਸਬੇ ‘ਚ ਬਜ਼ੁੱਰਗਾਂ ਦੇ ਬੈਠਣ ਲਈ ਪਾਰਕ ਤੇ ਬੱਚਿਆਂ ਦੇ ਖੇਡਣ ਲਈ ਗਰਾਉਂਡ ਦੀ ਕਮੀ ਦਾ ਹੋਣਾ, ਕੂੜਾ ਡੰਪ ਕਰਨ ਲਈ ਉਚਿਤ ਜਗਾ ਦਾ ਨਾ ਹੋਣਾ, ਕਸਬੇ ‘ਚ ਬਣ ਰਹੇ ਕਮਿਊਨਟੀ ਹੈਲ਼ਥ ਸੈਂਟਰ ਨੂੰ ਜਲਦ ਤੋਂ ਜਲਦ ਚਾਲੂ ਕਰਨਾ ਤੇ ਕੱਚੇ ਰਸਤਿਆਂ ਨੂੰ ਪੱਕੇ ਕਰਨਾ ਆਦਿ ਸ਼ਾਮਿਲ ਸਨ।
ਇਸ ਮੌਕੇ ਹਲਕਾ ਵਿਧਾਇਕ ਤੇ ਡਿਪਟੀ ਕਮਿਸ਼ਨਰ ਵਲੋਂ ਇੰਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਤੇ ਇੰਨ੍ਹਾਂ ਦੇ ਉਚਿਤ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਫੌਰੀ ਤੋੌਰ ‘ਤੇ ਨਿਰਦੇਸ਼ ਦਿੱਤੇ।ਉਨ੍ਹਾਂ ਖੁੱਦ ਜਾ ਕੇ ਬੰਦ ਪਈ ਡਰੇਨ ਦਾ ਮੁਆਇਨਾ ਵੀ ਕੀਤਾ ਅਤੇ ਨਜ਼ਾਇਜ਼ ਕਬਜ਼ੇ ਹਟਾ ਕੇ ਇਸ ਨੂੰ ਜਲਦ ਤੋਂ  ਜਲਦ ਚਾਲੂ ਕਰਨ ਦੇ ਹੁਕਮ ਜਾਰੀ ਕੀਤੇ, ਤਾਂ ਜੋ ਗੰਦੇ ਪਾਣੀ ਦੇ ਨਿਕਾਸ ਦਾ ਹੱਲ ਹੋ ਸਕੇ।ਡੀ.ਸੀ ਕਮਲਦੀਪ ਸਿੰਘ ਸੰਘਾ ਨੇ ਪਾਣੀ ਵਾਲੀ ਟੈਂਕੀ ਤੇ ਸੀਵਰੇਜ਼ ਲਈ ਪਾਸ ਹੋਏ ਪ੍ਰੋਜੈਕਟ ‘ਚ ਆ ਰਹੀ ਅੜਚਨ ਦਾ ਹੱਲ ਕੱਢਦਿਆਂ ਸਬੰਧਤ ਅਧਿਕਾਰੀ ਨੂੰ ਜਲਦ ਤੋਂ ਜਲਦ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਗੱਲ ਕਹੀ।ਇਸ ਤੋਂ ਇਲਾਵਾ ਉਨ੍ਹਾਂ ਸੜਕਾਂ ਆਸ ਪਾਸ ਵਾਲੀ ਜਗ੍ਹਾ ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਰੋਡ ਜਾਮ ਦਾ ਮੁੱਖ ਕਾਰਨ ਮੰਨਦੇ ਹੋਏ, ਇੰਨ੍ਹਾਂ ਨੂੰ ਜਲਦ ਤੋਂ ਜਲਦ ਹਟਾ ਕੇ ਰਸਤਿਆਂ ਨੂੰ ਖੁੱਲੇ੍ਹ ਕਰਨ ਦੇ ਐਸ.ਡੀ.ਐਮ ਬਾਬਾ ਬਕਾਲਾ ਨੂੰ ਆਦੇਸ਼ ਵੀ ਦਿੱਤੇ।ਮੀਟਿੰਗ ਉਪਰੰਤ ਵਿਧਾਇਕ ਡੈਨੀ ਬੰਡਾਲਾ ਨੇ ਭਰੋਸਾ ਦਿਵਾਇਆ ਕਿ ਦੱਸੀਆਂ ਗਈਆਂ ਸਾਰੀਆਂ ਮੁਸ਼ਕਿਲਾਂ ਦਾ ਬਹੁਤ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply