ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋੋਰਟਸ ਪੰਜਾਬ ਸ੍ਰੀਮਤੀ ਅੰਮਿ੍ਰਤ ਕੌੋਰ ਗਿੱਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਜਿਲ੍ਹਾ ਅੰਮਿ੍ਰਤਸਰ ਵਿੱਚ ਅਲੱਗ ਅਲੱਗ ਸਥਾਨਾਂ `ਤੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੰੂ ਸਪੋੋਰਟਸ ਵਿੰਗ ਸਕੂਲਾਂ ਸਾਲ 2018-19 ਦੇ ਸੈਸ਼ਨ ਵਿੱਚ ਦਾਖਲ ਕਰਨ ਹਿੱਤ ਟਰਾਇਲ ਲੈਣੇ ਸ਼ੁਰੂ ਹੋੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਇਹ ਪਹਿਲੀ ਵਾਰੀ ਹੋੋ ਰਿਹਾ ਹੈ ਕਿ ਟਰਾਇਲ ਜਨਵਰੀ ਮਹੀਨੇ ਵਿੱਚ ਹੀ ਮੁਕੰਮਲ ਕਰਕੇ ਬਹੁਤ ਹੀ ਜਲਦੀ ਪੂਰੇ ਪੰਜਾਬ ਵਿੱਚ ਸਪੋੋਰਟਸ ਵਿੰਗ ਸਥਾਪਿਤ ਕਰ ਲਏ ਜਾਣਗੇ। ਇਹ ਟਰਾਇਲ ਉਮਰ ਵਰਗ 14 ਸਾਲ ਤੋੋ ਘੱਟ, 17 ਸਾਲ ਤੋੋ ਘੱਟ ਅਤੇ 19 ਸਾਲ ਤੋੋ ਘੱਟ ਲੜਕੇ ਅਤੇ ਲੜਕੀਆਂ ਦੇ ਲਏ ਜਾਣੇ ਹਨ।ਅੱਜ ਦੇ ਟਰਾਇਲਾਂ ਵਿੱਚ ਤਕਰੀਬਨ 550 ਖਿਡਾਰੀਆਂ ਨੇ ਭਾਗ ਲਿਆ।ਇਹ ਟਰਾਇਲ ਐਥਲੈਟਿਕਸ, ਬਾਸਕਿਟਬਾਲ, ਕਬੱਡੀ, ਬਾਕਸਿੰਗ, ਫੱਟਬਾਲ, ਹੈਂਡਬਾਲ, ਕੁਸ਼ਤੀ, ਹਾਕੀ, ਜਿਮਨਾਸਟਿਕ, ਸਾਈਕਲਿੰਗ, ਟੇਬਲ ਟੈਨਿਸ ਦੇ ਖਿਡਾਰੀਆਂ ਦੇ ਲਏ ਜਾ ਰਹੇ ਹਨ।ਰਿਆੜ ਨੇ ਦੱਸਿਆ ਕਿ ਮੌੌਸਮ ਨੰੂ ਧਿਆਨ ਵਿੱਚ ਰੱਖਦਿਆਂ ਤੈਰਾਕੀ ਦੇ ਟਰਾਇਲ ਅਪ੍ਰੈਲ ਮਹੀਨੇ ਵਿੱਚ ਲਏ ਜਾਣਗੇ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …