Sunday, October 11, 2026

ਖੇਡ ਵਿਭਾਗ ਪੰਜਾਬ ਦੇ ਸਾਲ 2018-19 ਦੇ ਸਪੋੋਰਟਸ ਵਿੰਗ (ਸਕੂਲਜ਼) ਦੇ ਟਰਾਇਲ ਸਮਾਪਤ

PPN3001201809 ਅੰਮਿ੍ਤਸਰ, 30 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋੋਰਟਸ ਪੰਜਾਬ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਆਈ.ਏ ਐਸ  ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਜਿਲ੍ਹਾ ਅੰਮਿ੍ਰਤਸਰ ਵਿਚ ਵੱਖ-ਵੱਖ ਸਥਾਨਾਂ `ਤੇ ਅਲੱਗ ਅਲੱਗ ਖੇਡਾਂ ਦੇ ਖਿਡਾਰੀਆਂ-ਖਿਡਾਰਣਾਂ ਨੰੂ ਸਪੋੋਰਟਸ ਵਿੰਗ ਸਕੂਲਾਂ `ਚ ਸਾਲ 2018-19 ਦੇ ਸੈਸ਼ਨ ਵਿੱਚ ਦਾਖਲ ਕਰਨ ਹਿੱਤ ਟਰਾਇਲ ਸਪੰਨ ਹੋੋ ਗਏ। PPN3001201810
ਇਹ ਜਾਣਕਾਰੀ ਦਿੰਦਿਆਂ ਗੁਰਲਾਲ ਸਿੰਘ ਰਿਆੜ, ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਹ ਟ੍ਰਾਇਲ ਐਥਲੈਟਿਕਸ, ਬਾਸਕਿਟਬਾਲ, ਕਬੱਡੀ, ਬਾਕਸਿੰਗ, ਫੁੱਟਬਾਲ, ਹੈਂਡਬਾਲ, ਕੁਸ਼ਤੀ, ਹਾਕੀ, ਜਿਮਨਾਸਟਿਕ, ਸਾਈਕਲਿੰਗ, ਟੇਬਲ ਟੈਨਿਸ ਦੇ ਖਿਡਾਰੀਆਂ -ਖਿਡਾਰਨਾਂ ਦੇ ਲਏ ਗਏ ਹਨ।ਇਹ ਟ੍ਰਾਇਲ ਉਮਰ ਵਰਗ 14 ਸਾਲ ਤੋੋ ਘੱਟ, 17 ਸਾਲ ਤੋੋ ਘੱਟ ਅਤੇ 19 ਸਾਲ ਤੋੋ ਘੱਟ ਲੜਕੇ ਅਤੇ ਲੜਕੀਆਂ ਦੇ ਲਏ ਗਏ।ਰਿਆੜ ਨੇ ਦੱਸਿਆ ਕਿ ਇਹਨਾਂ ਵਿੰਗਾਂ ਵਿੱਚ ਦਾਖਲ ਡੇਅ ਸਕਾਲਰ ਖਿਡਾਰੀਆਂ ਨੰੂ 100 ਰੁ: ਪ੍ਰਤੀ ਦਿਨ ਪ੍ਰਤੀ ਖਿਡਾਰੀ ਅਤੇ ਰੈਜੀਡੈਸ਼ਅਲ ਖਿਡਾਰੀਆਂ ਨੰੂ 200 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਡਾਈਟ ਅਤੇ ਮੁਫ਼ਤ ਕੋੋਚਿੰਗ ਦਿੱਤੀ ਜਾਵੇਗੀ।ਇਹਨਾਂ ਦੋੋਨਾਂ ਦਿਨਾਂ ਵਿਚ ਕੁੱਲ 225  ਲੜਕੀਆਂ ਅਤੇ 554 ਲੜਕਿਆਂ ਨੇ ਭਾਗ ਲਿਆ।ਉਨ੍ਹਾਂ ਅੱਗੇ ਦੱਸਿਆ ਕਿ ਤੈਰਾਕੀ ਦੇ ਟ੍ਰਾਇਲ 9 ਅਪ੍ਰੈਲ ਨੰੂ ਕਰਵਾਏ ਜਾਣਗੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply