ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਲਾਹਕਾਰ ਸਰਬਜੀਤ ਸਿੰਘ
ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਅਮਰਜੀਤ ਸਿੰਘ ਪਠਾਨਕੋਟ ਐਡਵੋਕੇਟ, ਸਕੱਤਰ ਜਨਰਲ ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ ਅਤੇ ਸੀਨੀਅਰ ਫੈਡਰੇਸ਼ਨ ਆਗੂ ਕੁਲਦੀਪ ਸਿੰਘ ਪ੍ਰਧਾਨ ਮਜੀਠਾ ਨੇ ਇਕ ਸਾਂਝੇ ਬਿਆਨ ਵਿਚ ਦਸਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਾਹਰਲੇ ਦੇਸ਼ਾਂ ਦੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਭਾਰਤ ਦੇ ਪ੍ਰਤੀਨਿਧਾਂ ਦੇ ਗੁਰਦੁਆਰਿਆਂ ਦੀਆਂ ਸਟੇਜ਼ਾਂ ਤੇ ਬੋਲਣ ਅਤੇ ਧਾਰਮਿਕ ਸਮਾਗਮ ਤੇ ਅਗਵਾਈ ਕਰਨ `ਤੇ ਲਾਈ ਰੋਕ ਤੇ ਪਾਸ ਕੀਤੇ ਗਏ ਮਤਿਆਂ ਅਤੇ ਫੈਸਲਿਆਂ ਦੀ ਗਹੁ ਨਾਲ ਪੜਚੋਲ ਕਰਨ ਤੋਂ ਬਾਅਦ ਪੂਰਨ ਹਮਾਇਤ ਕਰਨ ਦਾ ਐਲਾਨ ਕੀਤਾ ਹੈ।ਉਨਾਂ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਭਾਰਤੀ ਪ੍ਰਤੀਨਿਧਾਂ ਦੇ ਗੁਰਦੁਆਰਿਆਂ ਵਿਚ ਮੱਥਾ ਟੇਕਣ ਅਤੇ ਸੇਵਾ ਸਿਮਰਨ ਕਰਨ ਵਿਚ ਕੋਈ ਪਾਬੰਦੀ ਨਹੀਂ।ਇਸ ਸੰਬੰਧੀ ਭਾਰਤੀ ਨੈਸ਼ਨਲ ਮੀਡੀਆ ਵਲੋਂ ਜੋ ਭਾਰਤ ਤੇ ਪੰਜਾਬ ਵਿਚ ਚੀਕ ਚਿਹਾੜਾ ਮਚਾਇਆ ਜਾ ਰਿਹਾ ਹੈ, ਬਿਲਕੁੱਲ ਬੇਫਜ਼ੂਲ ਅਤੇ ਗੁੰਮਰਾਹਕੁੰਨ ਪ੍ਰਚਾਰ ਹੈ ਕਿਉਕਿ ਨੈਸ਼ਨਲ ਮੀਡੀਆ ਨੇ ਆਪਣਾ ਇਹ ਸੁਭਾਅ ਬਣਾ ਲਿਆ ਹੈ ਕਿ ਸਿੱਖਾਂ ਦੀ ਸਿੱਧੀ ਗੱਲ ਤਾਂ ਕੋਈ ਪੇਸ਼ ਨਹੀਂ ਕਰਨੀ, ਪਰ ਸਿੱਧੀ ਗੱਲ ਨੂੰ ਵੀ ਪੁੱਠੀ ਗਲ ਬਣਾ ਕੇ ਪੇਸ਼ ਕਰਨਾ ਹੈ।ਉਨਾਂ ਕਿਹਾ ਕਿ ਇੰਨਾਂ ਕਮੇਟੀਆਂ ਨੇ ਗੁਰਦੁਆਰਿਆਂ ਦੀ ਸਾਂਝੀਵਾਲਤਾ ਦੇ ਸੰਕਲਪ ਤੇ ਪਹਿਰਾ ਦਿੰਦਿਆਂ ਸੇਵਾ ਸਿਮਰਨ ਤੇ ਕਿਸੇ ਤੇ ਕੋਈ ਪਾਬੰਦੀ ਨਹੀਂ ਲਾਈ ਸਗੋਂ ਹਰੇਕ ਸ਼ਰਧਾਲੂ ਪਹਿਲਾਂ ਵਾਂਗ ਹੀ ਗੁਰਦੁਆਰਿਆਂ ਵਿਚ ਆ ਜਾ ਸਕਦਾ ਹੈ, ਸ਼ਰਧਾ ਨਾਲ ਮੱਥਾ ਟੇਕ ਸਕਦਾ ਹੈ, ਬਾਣੀ ਤੇ ਕੀਰਤਨ ਸਰਵਨ ਕਰ ਸਕਦਾ ਹੈ, ਬਰਤਨਾਂ, ਜੋੜਿਆਂ, ਝਾੜੂ ਦੀ ਸੇਵਾ ਕਰ ਸਕਦਾ ਹੈ।
Check Also
ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ, ਅਪ੍ਰੈਲ ਤੋਂ ਹੁਣ ਤੱਕ ਲਏ ਗਏ 312 ਸੈਂਪਲ
ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀ.ਐਫ.ਡੀ.ਏ ਮੈਡਮ ਕਮਲਪ੍ਰੀਤ ਕੌਰ …
Punjab Post Daily Online Newspaper & Print Media