ਸੰਦੌੜ, 1 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗਰਮੀ ਤੇ ਸਰਦੀ ਦਾ ਮੌਸਮ ਪ੍ਰਕਿਰਤੀ ਦੇ ਨਾਲ-ਨਾਲ ਮਨੁੱਖੀ ਜੀਵਨ ‘ਤੇ ਵੀ ਆਪਣਾ ਚੰਗਾ ਮਾੜਾ
ਅਸਰ ਪਾਉਂਦਾ ਹੈ।ਇਸ ਲਈ ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਤੰਦਰੁਸਤ ਰਹਿਣ ਲਈ ਮੌਸਮ ਅਨੁਸਾਰ ਆਪਣਾ ਰਹਿਣ ਸਹਿਣ ਅਪਣਾਵੇ ਇਹ ਵਿਚਾਰ ਦਿਲ ਦੇ ਰੋਗਾਂ ਦੇ ਮਾਹਿਰ ਡਾ: ਸੰਦੀਪ ਚੋਪੜਾ ਨੇ ਫੋਰਟਿਸ ਹਸਪਤਾਲ ਲੁਧਿਆਣਾ ਵਲੋਂ ਦਿਲ ਦੇ ਰੋਗਾਂ ਤੋਂ ਬਚਾਓ ਲਈ ਕਰਵਾਏ ਇੱਕ ਜਾਗਰੂਕਤਾ ਸੈਮੀਨਾਰ ਦੌਰਾਨ ਪ੍ਰਗਟ ਕੀਤੇ।ਡਾ: ਚੋਪੜਾ ਨੇ ਕਿਹਾ ਕਿ ਸਰਦ ਰੁੱਤ ‘ਚ ਅਕਸਰ ਮਨੁੱਖੀ ਬਲੱਡ ਪ੍ਰੈਸ਼ਰ ਦਾ ਪੱਧਰ ਵਧ ਜਾਂਦਾ ਹੈ, ਜਦਕਿ ਗਰਮੀ ਰੁੱਤ ‘ਚ ਘਟਣ ਦੀ ਸੰਭਾਵਨਾ ਹੁੰਦੀ ਹੈ।ਇਸ ਲਈ ਜਿਹੜੇ ਮਰੀਜ਼ ਵੱਧ ਬਲੱਡ ਪ੍ਰੈਸ਼ਰ ਕਾਰਨ ਦਵਾਈ ਖਾਂਦੇ ਹਨ, ਉਹ ਗਰਮੀ ਦੀ ਰੁੱਤ ‘ਚ ਦਵਾਈ ਲਈ ਆਪਣੇ ਡਾਕਟਰ ਦੀ ਸਲਾਹ ਲੈਣ।ਉਨਾਂ ਕਿਹਾ ਕਿ ਸਰੀਰ ਦਾ ਘਟਦਾ-ਵਧਦਾ ਬਲੱਡ ਪ੍ਰੈਸ਼ਰ ਸਰੀਰ ਦੇ ਹੋਰਨਾਂ ਅੰਗਾਂ ਤੋਂ ਇਲਾਵਾ ਦਿਲ ਦੀ ਕਾਰਜਸ਼ੈਲੀ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media