Thursday, September 3, 2026

ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਵਲੋਂ ਸ਼ਹੀਦ ਉਧਮ ਸਿੰਘ ਸ਼ਰਧਾਜਲੀ ਭੇਂਟ

 PPN310717
ਅੰਮ੍ਰਿਤਸਰ, 31 ਜੁਲਾਈ (ਸਾਜਨ/ਸੁਖਬੀਰ)- ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੇ ਜਿਲਾ ਪ੍ਰਧਾਨ ਲਵਲੀ ਅੰਬਰਸਰੀਆ ਨੇ ਆਪਣੇ ਸਾਥੀਆਂ ਦੇ ਭਾਰੀ ਇੱਕਠ ਸਮੇਤ ਹਾਲ ਗੇਟ ਵਿਖੇ ਸ਼ਹੀਦ ਉਧਮ ਸਿੰਘ ਜੀ ਦੇ ਬੁੱਤ ‘ਤੇ ਫੂੱਲਾਂ ਦੇ ਨਾਲ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਦੌਰਾਨ ਪ੍ਰਧਾਨ ਲਵਲੀ ਅੰਬਰਸਰੀਆਂ ਨੇ ਕਿਹਾ ਕਿ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਦੇਸ਼ ਦੇ ਲਈ ਕੂਰਬਾਨੀਆਂ ਦਿੱਤੀਆਂ ਹਨ।ਉਨ੍ਹਾਂ ਨੂੰ ਕਦੇ ਵੀ ਭੁਲਣ ਨਹੀਂ ਚਾਹੀਦਾ।ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਸੰਘਰਸ਼ ਕਰਕੇ ਦੇਸ਼ ਦੇ ਲਈ ਸ਼ਹੀਦ ਹੋ ਕੇ ਸਾਡੇ ਦੇਸ਼ ਨੂੰ ਅਜਾਦ ਕਰਵਾਇਆ ਸੀ ।ਉਨਾਂ ਨਸ਼ਿਆਂ ਦੇ ਵਿੱਚ ਫੱਸਦੇ ਜਾ ਰਹੇ ਹਨ ਨੋਜਵਾਨਾਂ ਨੂੰ ਅਪੀਲ ਕੀਤੀ ਕਿ, ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸ਼ਹੀਦਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ।।ਇਸ ਮੌਕੇ ਅਨਮੋਲ ਸਿੰਘ, ਯੁਵਰਾਜ, ਰਾਜਬੀਰ, ਮੋਨਗਾ, ਰਵਿੰਦਰ, ਗੁਰਵਿੰਦਰ ਸਿੰਘ, ਕਰਨ, ਕੋਮਲ, ਅੰਕੁਸ਼ ਆਦਿ ਮੌਜੂਦ ਸਨ।
ਨੌਜਵਾਨ

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply