Friday, October 18, 2024

ਸ਼ਹੀਦ ਉਧਮ ਸਿੰਘ ਜੀ ਦਾ 74ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

PPN310716
ਅੰਮ੍ਰਿਤਸਰ, 31  ਜੁਲਾਈ (ਸਾਜਨ/ਸੁਖਬੀਰ)- ਸ਼ਹੀਦ ਉਧਮ ਸਿੰਘ ਜੀ ਜਿਨ੍ਹਾਂ ਨੇ ਜਲਿਆਂਵਾਲਾ ਬਾਗ ਵਿਖੇ ਵਾਪਰੇ ਖੁਨੀ ਕਾਂਡ ਦਾ ਬਦਲਾ ਲੈਣ ਲਈ ਆਪਣੀ ਜਿੰਦਗੀ ਦੇ ੨੧ ਸਾਲ ਦੀ ਸਖਤ ਮਿਹਨਤ ਉਪਰੰਤ 31 ਮਾਰਚ 1940  ਨੂੰ ਲੰਡਨ ਦੇ ਕੇਸਟਨ ਹਾਲ ਵਿਖੇ ਮਾਇਕਲ ਊਡਵਾਇਰ ਨੂੰ ਆਪਣੀਆਂ ਗੋਲੀਆਂ ਨਾਲ ਸਦਾ ਦੀ ਨੀਂਦ ਸੁਆ ਦਿੱਤਾ ਅਤੇ ਹਿੰਦੁਸਤਾਨੀਆਂ ਤੇ ਹੋਏ ਅਤਿਆਚਾਰ ਅਤੇ ਖੁਨੀ ਕਾਂਡ ਦਾ ਬਦਲਾ ਲੈਣ ਤੋਂ ਬਾਅਦ ਹੱਸਦੇ ਹੋਏ 31 ਜੂਲਾਈ 1940  ਨੂੰ ਫਾਂਸੀ ‘ਤੇ ਚੜ੍ਹ ਗਏ।ਉਸ ਮਹਾਨ ਸ਼ਹੀਦ ਉਧਮ ਸਿੰਘ ਨੂੰ ਸ਼ਰਧਾ ਦੇ ਫੂੱਲ ਭੇਂਟ ਕਰਨ ਲਈ ਅੱਜ ਸ਼ਹੀਦ ਉਧਮ ਸਿੰਘ ਫਾਉਂਡੇਸ਼ਨ ਵਲੋਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਏ ਗਏ ਤੇ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਗਾਇਨ ਕੀਤਾ। ਅਰਦਾਸ ਉਪਰੰਤ ਸ਼ਹੀਦ ਉਧਮ ਸਿੰਘ ਨੂੰ ਪ੍ਰਧਾਨ ਦੀਪ ਸਿੰਘ ਕੰਬੋਜ ਨੇ ਆਪਣੇ ਸਾਥੀਆਂ ਸਮੇਤ ਸ਼ਰਧਾ ਦੇ ਫੂੱਲ ਭੇਂਟ ਕੀਤੇ।ਇਸ ਮੌਕੇ ‘ਤੇ ਹਰਜਾਪ ਸਿੰਘ ਮੈਂਬਰ ਸ਼੍ਰੌਮਣੀ ਕਮੇਟੀ, ਭਾਜਪਾ ਹਲਕਾ ਕੇਂਦਰੀ ਦੇ ਇੰਚਾਰਜ ਤਰੁਣ ਚੁਘ, ਬੀਜੇਪੀ ਨੇਤਾ ਕੰਵਰ ਜਗਦੀਪ ਸਿੰਘ, ਕੌਂਸਲਰ ਜਰਨੈਲ ਸਿੰਘ ਢੋਟ, ਕੌਂਸਲਰ ਅਮਰਬੀਰ ਸਿੰਘ ਢੋਟ, ਕੌਂਸਲਰ ਅਮਰਜੀਤ ਸਿੰਘ ਭਾਟੀਆ, ਸਾਬਕਾ ਕੌਂਸਲਰ ਰੰਜਨ ਮਰਵਾਹਾ, ਮਲਕੀਤ ਸਿੰਘ ਵੱਲ੍ਹਾ ਸਾਬਕਾ ਕੌਸਲਰ, ਸੁਖਵਿੰਦਰ ਸਿੰਘ ਗੂਮਟਾਲਾ ਨੇ ਪਹੁੰਚ ਕੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀਆਂ ਦਿੱਤੀਆਂ।ਇਸ ਦੌਰਾਨ ਪ੍ਰਧਾਨ ਦੀਪ ਸਿੰਘ ਕੰਬੋਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਪਾਰਲੀਮੈਂਟ ਹਾਉਸ ਵਿੱਚ ਜਿਥੇ ਹੋਰ ਸ਼ਹੀਦਾਂ ਦੇ ਚਿੱਤਰ ਸਥਾਪਤ ਹਨ, ਉਥੇ ਸ਼ਹੀਦ ਉਧਮ ਸਿੰਘ ਦਾ ਚਿੱਤਰ ਵੀ ਸਥਾਪਤ ਕੀਤਾ ਜਾਵੇ ਅਤੇ ਜਲਿਆਂਵਾਲਾ ਬਾਗ ਵਿਖੇ ਸ਼ਹੀਦ ਉਧਮ ਸਿੰਘ ਜੀ ਦਾ ਆਦਮ ਬੂੱਤ ਲਾਇਆ ਜਾਵੇ।ਇਸ ਮੌਕੇ ਆਲ ਇੰਡੀਆਂ ਕੰਬੋਜ ਮਹਾਂ ਸਭਾ ਅੰਮ੍ਰਿਤਸਰ ਯੁਨਿਟ ਦੇ ਮੈਂਬਰਾਂ ਤੋਂ ਇਲਾਵਾ ਸਤਬੀਰ ਸਿੰਘ, ਸੁਰਜੀਤ ਸਿੰਘ, ਮਨਿੰਦਰ ਪਾਲ ਸਿੰਘ, ਹਰਸ਼ਰਨ ਸਿੰਘ, ਤਰਸੇਮ ਸਿੰਘ, ਸੂਰਿੰਦਰ ਪਾਲ ਸਿੰਘ, ਸੁਖਦੇਵ ਸਿੰਘ, ਪ੍ਰੀਤਮ ਸਿੰਘ, ਬਸੰਤ ਸਿੰਘ, ਸਵਰਣ ਸਿੰਘ, ਸੰਤੋਖ ਸਿੰਘ, ਕੂਲਬੀਰ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਸਤਬੀਰ ਸਿੰਘ ਆਦਿ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply