ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਟਰੈਫਿਕ ਐਜੂਕਸ਼ਨ ਸੈਲ ਦੇ ਇੰਚਾਰਜ ਐਸ.ਆਈ ਪਰਮਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਅਤੇ ਐਚ.ਸੀ ਕੰਵਲਜੀਤ ਸਿੰਘ ਅਧਾਰਿਤ ਟੀਮ ਵਲੋਂ ਖਾਲਸਾ ਕਾਲਜ਼ ਗਰਲਜ਼ ਸੀਨੀ. ਸੈਕੰ. ਸਕੂਲ ਵਿਖੇ ਟਰੈਫਿਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਐਸ.ਆਈ ਪਰਮਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਵਧ ਰਹੀਆਂ ਟਰੈਫਿਕ ਸਮੱਸਿਆਵਾਂ ਦੇ ਕਾਰਣ ਹੋ ਰਹੇ ਹਾਦਸਿਆਂ ਤੋਂ ਬਚਣ ਬਾਰੇ ਦੱਸਿਆ।ਉਨਾਂ ਨੇ ਨਵੇਂ ਬਣੇ ਮੋਟਰ ਵਹੀਕਲ ਐਕਟ ਬਾਰੇ ਜਾਣੂ ਕਰਵਾਉਂਦਿਆਂ ਓਵਰ ਸਪੀਡ, ਰੈਸ਼ ਡਰਾਇਵਿੰਗ, ਓਵਰ ਲੋਡਿੰਗ, ਵਾਹਣ ਚਲਾਉਂਦਿਆਂ ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ।ਟਰੈਫਿਕ ਐਸ.ਆਈ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਦੇ ਦਿਸ਼ਾ ਨਿਰਦੇਸ਼ਾਂ `ਤੇ ਏ.ਡੀ.ਸੀ.ਪੀ ਟਰੈਫਿਕ ਗੌਰਵ ਤੂਰਾ ਅਤੇ ਏ.ਸੀ.ਪੀ ਟਰੈਫਿਕ ਸਰਬਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਇਹ ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …