ਧੂਰੀ, 10 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਬ੍ਰਹਮਕੁਮਾਰੀ ਆਸ਼ਰਮ ਵਿਖੇ ਸ਼ਿਵਰਾਤਰੀ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ
ਮਨਾਇਆ ਗਿਆ।ਬ੍ਰਹਮਕੁਮਾਰੀ ਭੈਣ ਮੂਰਤੀ ਦੀ ਅਗੁਵਾਈ ਵਿੱਚ ਇੱਕ ਪ੍ਰਭਾਤ ਫੇਰੀ ਵੀ ਕੱਢੀ ਗਈ।ਝੰਡਾ ਲਹਿਰਾਉਣ ਦੀ ਰਸਮ ਬਰਨਾਲਾ ਬ੍ਰਹਮਕੁਮਾਰੀ ਆਸ਼ਰਮ ਦੀ ਮੁੱਖ ਪ੍ਰਬੰਧਕਾ ਬੀ.ਕੇ ਬ੍ਰਿਜ ਭੈਣ, ਬੀ.ਕੇ. ਮੂਰਤੀ ਭੈਣ, ਬੀ.ਕੇ ਸੁਨੀਤਾ ਭੈਣ, ਬੀ.ਕੇ ਸ਼ੀਲਾ ਭੈਣ ਅਤੇੇ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਵਿਜੈ ਕੁਮਾਰ ਅਤੇ ਰਾਮ ਬਾਗ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਗਰਗ ਐਡਵੋਕੇਟ ਵੱਲੋਂ ਕੀਤੀ ਗਈ।ਇਸ ਮੌਕੇ ਹੰਸ ਰਾਜ ਗਰਗ, ਮਦਨ ਲਾਲ ਵਰਮਾ, ਸੁਸ਼ੀਲ ਕੁਮਾਰ, ਮਦਨ ਬਾਂਸਲ ਆਦਿ ਹਾਜ਼ਰ ਸਨ।
Check Also
ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ – ਰਿੰਕੂ ਨਰੂਲਾ
ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ …
Punjab Post Daily Online Newspaper & Print Media